ਪਟਿਆਲਾ 'ਚ ਪੁਲਸ ਐਨਕਾਊਂਟਰ, ਦੋਵਾਂ ਪਾਸਿਓਂ ਚੱਲੀਆਂ ਗੋਲ਼ੀਆਂ, ਕਤਲ ਕੇਸ 'ਚ ਭਗੌੜੇ ਦੇ ਵੱਜੀ ਗੋਲ਼ੀ

Saturday, Dec 16, 2023 - 08:03 PM (IST)

ਪਟਿਆਲਾ 'ਚ ਪੁਲਸ ਐਨਕਾਊਂਟਰ, ਦੋਵਾਂ ਪਾਸਿਓਂ ਚੱਲੀਆਂ ਗੋਲ਼ੀਆਂ, ਕਤਲ ਕੇਸ 'ਚ ਭਗੌੜੇ ਦੇ ਵੱਜੀ ਗੋਲ਼ੀ

ਪਟਿਆਲਾ (ਕੰਵਲਜੀਤ) : ਦੇਰ ਸ਼ਾਮ ਪਟਿਆਲਾ 'ਚ ਪੁਲਸ ਤੇ ਬਦਮਾਸ਼ਾਂ 'ਚ ਮੁਕਾਬਲਾ ਹੋਇਆ। ਕਰਾਸ ਫਾਇਰਿੰਗ ਦੌਰਾਨ ਗੈਂਗਸਟਰ ਮਲਕੀਤ ਸਿੰਘ 'ਚਿੱਟਾ' ਦੇ ਪੈਰ 'ਤੇ ਗੋਲ਼ੀ ਲੱਗ ਗਈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਐਨਕਾਊਂਟਰ ਪਟਿਆਲਾ ਦੇ ਸੀ.ਆਈ.ਏ. ਸਟਾਫ਼ ਵੱਲੋਂ ਕੀਤਾ ਗਿਆ। ਮਲਕੀਤ ਸਿੰਘ ਕਤਲ ਅਤੇ ਇਰਾਦਾ ਕਤਲ ਦੇ ਮਾਮਲਿਆਂ 'ਚ ਲੋੜੀਂਦਾ ਸੀ।

PunjabKesari

ਇਹ ਵੀ ਪੜ੍ਹੋ : ਔਰਤ ਨਾਲ ਕੰਮ ਕਰਨ ਵਾਲੇ ਵਿਅਕਤੀ ਨੇ ਹੀ ਕੀਤੀ ਗੰਦੀ ਕਰਤੂਤ, ਵਿਰੋਧ ਕਰਨ 'ਤੇ ਚਲਾਈ ਗੋਲ਼ੀ, ਕੱਟੀਆਂ ਉਂਗਲਾਂ

ਸ਼ੁਰੂਆਤੀ ਜਾਂਚ 'ਚ ਉਹ ਇਕੱਲਾ ਹੀ ਜਾ ਰਿਹਾ ਸੀ ਤਾਂ ਪੁਲਸ ਨੇ ਉਸ ਦਾ ਪਿੱਛਾ ਕੀਤਾ। ਜਦੋਂ ਪੁਲਸ ਨੇ ਉਸ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਤਾਂ ਉਸ ਨੇ ਪੁਲਸ 'ਤੇ ਗੋਲ਼ੀਆਂ ਚਲਾ ਦਿੱਤੀਆਂ। ਪੁਲਸ ਦੀ ਜਵਾਬੀ ਗੋਲ਼ੀਬਾਰੀ 'ਚ ਉਸ ਨੂੰ ਗੋਲ਼ੀ ਲੱਗ ਗਈ। ਉਸ ਕੋਲੋਂ 32 ਬੋਰ ਦਾ ਪਿਸਤੌਲ ਅਤੇ 6 ਕਾਰਤੂਸ ਵੀ ਬਰਾਮਦ ਹੋਏ ਹਨ। 21 ਸਾਲਾ ਮਲਕੀਤ ਕਤਲ ਦੇ 6 ਮਾਮਲਿਆਂ ਵਿੱਚ ਲੋੜੀਂਦਾ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News