ਪੁਲਸ ਕਾਂਸਟੇਬਲ ਨਾਲ ਕੁੱਟਮਾਰ ਕਰਨ ਵਾਲੇ 4 ਲੋਕਾਂ ਨੂੰ ਕੈਦ

Thursday, Jan 16, 2020 - 11:06 AM (IST)

ਪੁਲਸ ਕਾਂਸਟੇਬਲ ਨਾਲ ਕੁੱਟਮਾਰ ਕਰਨ ਵਾਲੇ 4 ਲੋਕਾਂ ਨੂੰ ਕੈਦ

ਲੁਧਿਆਣਾ (ਮਹਿਰਾ) : ਸਥਾਨਕ ਪੁਨੀਤ ਮੋਹਨੀਆ ਦੀ ਅਦਾਲਤ ਨੇ ਇਕ ਔਰਤ ਪੁਲਸ ਕਾਂਸਟੇਬਲ ਨਾਲ ਮਾਰਕੁੱਟ ਕਰਨ ਅਤੇ ਉਸ ਦੀ ਵਰਦੀ ਪਾੜਨ ਦੇ ਦੋਸ਼ 'ਚ ਤਿੰਨ ਦੋਸ਼ੀਆਂ ਕਮਲਜੀਤ ਕੌਰ, ਉਸ ਦੀ ਪੁੱਤਰੀ ਨਿਰਮਲ ਜੀਤ ਕੌਰ ਅਤੇ ਪੁੱਤਰ ਗੁਰਪ੍ਰੀਤ ਸਿੰਘ ਅਤੇ ਸਨੀ ਨੂੰ ਇਕ-ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਪੁਲਸ ਥਾਣਾ ਸ਼ਿਮਲਾਪੁਰੀ ਵੱਲੋਂ 6 ਨਵੰਬਰ 2015 ਨੂੰ ਸ਼ਿਮਲਾਪੁਰੀ ਪੁਲਸ ਥਾਣੇ ਵਿਚ ਹੀ ਕੰਮ ਕਰਦੀ ਮਹਿਲਾ ਕਾਂਸਟੇਬਲ ਸ਼ਰਣਜੀਤ ਕੌਰ ਦੀ ਸ਼ਿਕਾਇਤ 'ਤੇ ਉਪਰੋਕਤ ਦੋਸ਼ੀਆਂ ਵਿਰੁੱਧ ਧਾਰਾ ਤਿੰਨ ਸਤਰਾਂ ਜਾ 353/332 ਅਤੇ ਹੋਰਨਾਂ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਸੀ।


author

Babita

Content Editor

Related News