ਪੁਲਸ ਕਮਿਸ਼ਨਰੇਟ ਖੇਤਰ ''ਚ ਪਟਾਕਿਆਂ ਦੀ ਵਿਕਰੀ ਲਈ ਸਿਰਫ 20 ਲਾਇਸੰਸ ਜਾਰੀ

10/16/2017 8:36:13 PM

ਜਲੰਧਰ (ਬਿਊਰੋ)— ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਜਲੰਧਰ ਪੁਲਸ ਕਮਿਸ਼ਨਰੇਟ ਦੀ ਹਦੂਦ 'ਚ ਪਟਾਕੇ ਵੇਚਣ ਦੇ 20 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਡਰਾਅ ਕੱਢੇ। ਸਥਾਨਿਕ ਰੈਡ ਕਰਾਸ ਭਵਨ 'ਚ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਕਮਿਸ਼ਨਰ ਪੁਲਸ ਪ੍ਰਵੀਨ ਕੁਮਾਰ ਸਿਨਹਾ, ਡਿਪਟੀ ਕਮਿਸ਼ਨਰ ਪੁਲਸ ਰਾਜਿੰਦਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਸਬੀਰ ਸਿੰਘ ਦੀ ਹਾਜ਼ਰੀ ਵਿੱਚ ਲਾਇਸੈਂਸ ਲਈ ਡਰਾਅ ਪਾਰਦਰਸ਼ੀ ਢੰਗ ਨਾਲ ਕੱਢੇ ਗਏ।

PunjabKesari
ਦਿਹਾਤੀ ਖੇਤਰਾਂ ਲਈ ਕੋਈ ਲਾਇਸੰਸ ਨਹੀਂ ਹੋਇਆ ਜਾਰੀ 
ਪੁਲਸ ਕਮਿਸ਼ਨਰੇਟ ਦੀ ਹਦੂਦ ਦੇ ਬਾਹਰ ਪੈਂਦੇ ਇਲਾਕਿਆਂ ਲਈ ਕੋਈ ਵੀ ਆਰਜ਼ੀ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਮੁਤਾਬਕ ਆਰਜ਼ੀ ਲਾਇਸੈਂਸਾਂ ਦੀ ਗਿਣਤੀ ਪਿਛਲੇ ਸਾਲ ਕੱਢੇ ਗਏ ਲਾਇਸੈਂਸਾਂ ਦੀ 20 ਫੀਸਦੀ ਤੱਕ ਰਹਿਣੀ ਸੀ, ਜਦੋਂ ਕਿ ਜਲੰਧਰ ਦੇ ਫਿਲੌਰ ਸਬ ਡਵੀਜ਼ਨ ਨੂੰ ਛੱਡ ਕੇ ਸਾਰੇ ਉਪ ਮੰਡਲ ਮੈਜਿਸਟਰੇਟਾਂ ਨੇ ਪਿਛਲੇ ਸਾਲ ਕੋਈ ਵੀ ਲਾਇਸੈਂਸ ਜਾਰੀ ਨਹੀਂ ਕੀਤਾ ਸੀ, ਜਦੋਂ ਕਿ ਉਪ ਮੰਡਲ ਮੈਜਿਸਟਰੇਟ ਫਿਲੌਰ ਵਲੋਂ ਕੇਵਲ ਦੋ ਲਾਇਸੰਸ ਜਾਰੀ ਕੀਤੇ ਗਏ ਸਨ, ਜਿਸ ਦਾ 20 ਫੀਸਦੀ 0.4 ਬਣਦਾ ਸੀ, ਜਿਸ ਲਈ ਇਨਾਂ ਖੇਤਰਾਂ 'ਚ ਲਾਇਸੰਸ ਜਾਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ।


Related News