ਪੁਲਸ ਚੌਕੀ ''ਤੇ ਚੱਲੀ JCB ਮਸ਼ੀਨ, ਤੋੜ ਦਿੱਤੀ ਸ਼ੈੱਡ
Wednesday, Jul 17, 2024 - 12:27 PM (IST)

ਲੁਧਿਆਣਾ (ਅਨਿਲ): ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਐਲਡੀਕੇ ਸਟੇਟ ਦੇ ਬਾਹਰ ਬਣੀ ਪੁਲਸ ਚੌਕੀ ਦੇ ਸ਼ੈੱਡ ਨੂੰ ਅੱਜ ਨੈਸ਼ਨਲ ਹਾਈਵੇਅ ਦੀ ਟੀਮ ਨੇ ਜੇ.ਸੀ.ਬੀ. ਮਸ਼ੀਨ ਨਾਲ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਪਹਿਲਾਂ ਇੱਥੇ ਸਲੇਮ ਟਾਬਰੀ ਥਾਣੇ ਦੀ ਪੁਲਸ ਚੌਕੀ ਬਣਾਈ ਗਈ ਸੀ। ਇਸ ਮਗਰੋਂ ਐਲਡੀਕੋ ਵਾਸੀਆਂ ਦੇ ਵਿਰੋਧ ਮਗਰੋਂ ਇਸ ਪੁਲਸ ਚੌਕੀ ਨੂੰ ਇੱਥੋਂ ਸ਼ਿਫਟ ਕਰ ਦਿੱਤਾ ਗਿਆ ਸੀ ਤੇ ਚੌਕੀ ਦਾ ਢਾਂਚਾ ਉਂਝ ਹੀ ਖੜਾ ਸੀ। ਅੱਜ ਨੈਸ਼ਨਲ ਹਾਈਵੇਅ ਦੀ ਟੀਮ ਨੇ ਉਕਤ ਸ਼ੈੱਡ ਨੂੰ ਵੀ ਤੋੜ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਆਪਣੀ ਮੌਤ ਦਾ ਸਰਟੀਫ਼ਿਕੇਟ ਲੈ ਕੇ ਕਮਿਸ਼ਨਰ ਕੋਲ ਜਾ ਪਹੁੰਚਿਆ ਵਿਅਕਤੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਇਸ ਬਾਰੇ ਐਲਡੀਕੋ ਸਟੇਟ ਦੇ ਰਹਿਣ ਵਾਲੇ ਨਵਲ ਥਾਪਰ ਨੇ ਦੱਸਿਆ ਕਿ ਉਕਤ ਜਗ੍ਹਾ ਨੂੰ ਸਿਆਸੀ ਦਬਾਅ ਦੇ ਚਲਦਿਆਂ ਤੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਥੇ 3 ਲੱਖ ਦੀ ਲਾਗਤ ਨਾਲ ਐਂਬੂਲੈਂਸ ਖੜ੍ਹੀ ਕਰਨ ਦਾ ਸ਼ੈੱਡ ਬਣਾਇਆ ਗਿਆ ਸੀ। ਉਸ ਨੂੰ ਵੀ ਅੱਜ ਨੈਸ਼ਨਲ ਹਾਈਵੇਅ ਅਥਾਰਟੀ ਨੇ ਤੋੜ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8