...ਤੇ ਹੁਣ ''ਪੁਲਸ'' ਤੋਂ ਆਲੂ-ਪਿਆਜ ਖਰੀਦਣਗੇ ਲੁਧਿਆਣਵੀ, ਘਰ ਹੋਵੇਗੀ ਡਲਿਵਰੀ
Monday, Apr 13, 2020 - 02:42 PM (IST)
ਲੁਧਿਆਣਾ (ਰਿਸ਼ੀ) : ਕਰਫਿਊ ਦੌਰਾਨ ਲੁਧਿਆਣਵੀਆਂ ਨੂੰ ਮਹਿੰਗੇ ਰੇਟ 'ਤੇ ਸਬਜ਼ੀ ਖਰੀਦਣ ਦੀਆਂ ਸ਼ਿਕਾਇਤਾਂ ਕਾਰਨ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਵੀ ਪੁਲਸ ਕੰਟੀਨ ਤੋਂ ਲੁਧਿਆਣਵੀਆਂ ਨੂੰ ਸਬਜ਼ੀ ਪਹੁੰਚਾਉਣ ਦਾ ਮਨ ਬਣਾ ਲਿਆ ਹੈ। ਇਸ ਕਾਰਨ ਹੁਣ ਤੁਸੀਂ ਆਨਲਾਈਨ ਆਰਡਰ 'ਤੇ ਪੁਲਸ ਤੋਂ ਸਬਜ਼ੀ ਖਰੀਦ ਸਕੋਗੇ, ਜੋ ਕੰਟਰੋਲ ਰੇਟ 'ਤੇ ਘਰ ਪਹੁੰਚਾਈ ਜਾਵੇਗੀ।
ਇਹ ਵੀ ਪੜ੍ਹੋ : ਮਾਛੀਵਾੜਾ ਤੋਂ ਰਾਹਤ ਭਰੀ ਖਬਰ, ਕੋਰੋਨਾ ਪਾਜ਼ੇਟਿਵ ਲੁਟੇਰੇ ਨੂੰ ਫੜ੍ਹਨ ਵਾਲੇ ਹੌਲਦਾਰ ਦੀ ਆਈ ਰਿਪੋਰਟ
ਪੁਲਸ ਕਮਿਸ਼ਨਰ ਵਲੋਂ ਜ਼ਮੈਟੋ, ਸਵੀਗੀ ਨਾਲ ਟਾਈਅਪ ਕੀਤਾ ਗਿਆ, ਜਦੋਂ ਤੁਸੀਂ ਆਨਲਾਈਨ ਸਾਈਟਾਂ 'ਤੇ ਜਾਓਗੇ ਤਾਂ ਤੁਹਾਨੂੰ ਲੁਧਿਆਣਾ ਪੁਲਸ ਕੰਜ਼ਿਊਮਰ ਸੋਸਾਇਟੀ ਦੀ ਸ਼ਾਪ ਨਜ਼ਰ ਆਵੇਗੀ, ਜਿੱਥੇ ਕਲਿੱਕ ਕਰਕੇ ਤੁਸੀਂ ਪੁਲਸ ਲਾਈਨ ਸਥਿਤ ਕੰਟੀਨ ਤੋਂ ਆਨਲਾਈਨ ਸਬਜ਼ੀ ਮੰਗਵਾ ਸਕਦੇ ਹੋ। ਪੁਲਸ ਦਾ ਦਾਅਵਾ ਹੈ ਕਿ ਅਜਿਹਾ ਲੋਕਾਂ ਨੂੰ ਕੰਟਰੋਲ ਰੇਟ 'ਤੇ ਸਬਜ਼ੀ ਪਹੁੰਚਾਉਣ ਦੇ ਮਕਸਦ ਨਾਲ ਕੀਤਾ ਗਿਆ ਹੈ। ਇਨ੍ਹਾਂ ਕੰਪਨੀਆਂ ਵੱਲੋਂ ਸਬਜ਼ੀ ਦੀ ਘਰ 'ਚ ਡਲਿਵਰੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ 5 ਦਿਨਾਂ ਅੰਦਰ 'ਕੋਰੋਨਾ' ਦਾ ਦੁੱਗਣਾ ਕਹਿਰ, ਜਾਣੋ ਕਿਸ ਨੂੰ ਕਿੰਨਾ ਖਤਰਾ
ਪਹਿਲਾਂ ਪੁਲਸ ਕੰਟੀਨ ਤੋਂ ਸਿਰਫ ਮੁਲਾਜ਼ਮਾਂ ਵੱਲੋਂ ਹੀ ਸਮਾਨ ਖਰੀਦਿਆ ਜਾਂਦਾ ਸੀ ਪਰ ਹੁਣ ਇਸ ਕੰਟੀਨ ਤੋਂ ਲੋਕ ਵੀ ਸਬਜ਼ੀ ਖਰੀਦ ਸਕਣਗੇ ਤਾਂ ਕਿ ਜਿਹੜੇ ਲੋਕ ਮਹਿੰਗੇ ਰੇਟ 'ਤੇ ਸਮਾਨ ਵੇਚ ਰਹੇ ਹਨ, ਉਨ੍ਹਾਂ ਤੋਂ ਬਚਿਆ ਜਾ ਸਕੇ। ਫਿਲਹਾਲ ਸਿਰਫ ਆਲੂ ਤੇ ਪਿਆਜ ਹੀ ਪੁਲਸ ਵਲੋਂ ਦਿੱਤੇ ਜਾ ਰਹੇ ਹਨ ਪਰ ਆਉਣ ਵਾਲੇ ਦਿਨਾਂ 'ਚ ਸਬਜ਼ੀ, ਫਰੂਟ ਅਤੇ ਹੋਰ ਸਮਾਨ ਦਿੱਤੇ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ...ਤੇ ਇਸ ਤਰ੍ਹਾਂ 'ਪਿੰਡ ਜਵਾਹਰਪੁਰ' ਬਣਿਆ ਕੋਰੋਨਾ ਦਾ ਗੜ੍ਹ, 37 ਤੱਕ ਇੰਝ ਪੁੱਜੀ ਚੇਨ