ਹੁਣ ਪੁਲਸ ਨਹੀਂ ਦਿਖਾ ਸਕੇਗੀ ਫਰਜ਼ੀ ਗ੍ਰਿਫਤਾਰੀਆਂ, ਹਾਈ ਕੋਰਟ ਨੇ ਕੱਸੀ ਲਗਾਮ

02/22/2018 6:33:02 AM

ਚੰਡੀਗੜ੍ਹ (ਰਮੇਸ਼ ਹਾਂਡਾ) - ਪੰਜਾਬ ਅਤੇ ਹਰਿਆਣਾ ਪੁਲਸ ਵਲੋਂ ਫਰਜ਼ੀ ਗ੍ਰਿਫਤਾਰੀਆਂ ਦਿਖਾਉਣ ਅਤੇ ਨਾਜਾਇਜ਼ ਹਿਰਾਸਤ ਦੇ ਵਧਦੇ ਮਾਮਲਿਆਂ 'ਤੇ ਹਾਈ ਕੋਰਟ ਨੇ ਲਗਾਮ ਲਾਉਣ ਦਾ ਬੰਦੋਬਸਤ ਕਰ ਲਿਆ ਹੈ। ਹਾਈ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਦੋਵੇਂ ਰਾਜਾਂ ਨੂੰ ਹੁਕਮ ਦਿੱਤੇ ਹਨ ਕਿ 45 ਦਿਨਾਂ ਅੰਦਰ ਸਾਰੇ ਥਾਣਿਆਂ ਅਤੇ ਪੁਲਸ ਚੌਕੀਆਂ 'ਚ ਸੀ. ਸੀ. ਟੀ. ਵੀ. ਕੈਮਰੇ ਇੰਸਟਾਲ ਕਰਵਾਏ ਜਾਣ। ਨਾਲ ਹੀ ਅਦਾਲਤ ਨੇ ਸੀ. ਆਈ. ਏ. ਸਟਾਫ ਦੇ ਸਾਰੇ ਥਾਣਿਆਂ ਨੂੰ ਵੀ ਨਿਗਰਾਨੀ 'ਚ ਲਿਆਉਣ ਲਈ ਸਾਰੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਨੂੰ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ 'ਚ ਲਿਆਉਣ ਦੇ ਹੁਕਮ ਦਿੱਤੇ ਗਏ ਹਨ। ਜੇਕਰ ਹੁਕਮਾਂ ਦੀ ਪਾਲਣਾ ਤੈਅ ਸਮੇਂ 'ਚ ਨਹੀਂ ਹੋਈ ਤਾਂ ਗ੍ਰਹਿ ਵਿਭਾਗ ਨੂੰ ਇਸਦਾ ਜਵਾਬ ਦੇਣਾ ਪਵੇਗਾ।


Related News