ਪੁਲਸ ਦੀ ਧੱਕੇਸ਼ਾਹੀ ਕਾਰਨ ਭਾਜਪਾਈ ਆਗੂਆਂ ਨੇ ਬੰਦ ਕਰਵਾਇਆ ਬਾਜ਼ਾਰ

Thursday, Mar 15, 2018 - 11:13 AM (IST)

ਮਮਦੋਟ (ਸੰਜੀਵ) - ਸਾਬਕਾ ਭਾਜਪਾ ਜ਼ਿਲਾ ਪ੍ਰਧਾਨ ਨਤਿੰਦਰ ਮੁਖੀਜਾ ਖਿਲਾਫ ਪੁਲਸ ਦੀ ਧੱਕੇਸ਼ਾਹੀ ਕਾਰਨ ਸਮੂਹ ਭਾਜਪਾਈ ਆਗੂਆਂ, ਵਰਕਰਾਂ ਅਤੇ ਸਮੱਰਥਕਾਂ ਵੱਲੋਂ ਬਾਜ਼ਾਰ ਬੰਦ ਕਰਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੋਸ਼ ਲਾਉਦਿਆਂ ਕਿਹਾ ਕਿ ਚੈਕਾਂ ਸਬੰਧੀ ਮਾਣਯੋਗ ਅਦਾਲਤ 'ਚ ਕੇਸ ਵਿਚਾਰਧੀਨ ਹੋਣ ਦੇ ਬਾਵਜ਼ੂਦ ਪੁਲਸ ਕਰਮਚਾਰੀ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਇਸ ਮੌਕੇ ਫਿਰੋਜ਼ਪੁਰ ਦੀ ਸਮੂਹ ਭਾਜਪਾ ਲੀਡਰਸ਼ਿਪ ਵੀ ਮੌਜ਼ੂਦ ਹਨ।


Related News