ਪੁਲਸ ਫੋਰਸ ਨਾਲ ਖ਼ਤਰਨਾਕ ਗੈਂਗਸਟਰਾਂ ਦੀ ਜਲੰਧਰ ਕੋਰਟ ''ਚ ਪੇਸ਼ੀ, ਹੋਣਗੇ ਵੱਡੇ ਖ਼ੁਲਾਸੇ

Saturday, Mar 01, 2025 - 12:38 PM (IST)

ਪੁਲਸ ਫੋਰਸ ਨਾਲ ਖ਼ਤਰਨਾਕ ਗੈਂਗਸਟਰਾਂ ਦੀ ਜਲੰਧਰ ਕੋਰਟ ''ਚ ਪੇਸ਼ੀ, ਹੋਣਗੇ ਵੱਡੇ ਖ਼ੁਲਾਸੇ

ਜਲੰਧਰ (ਸੋਨੂੰ, ਕੁੰਦਨ, ਪੰਕਜ)- ਜਲੰਧਰ ਕਮਿਸ਼ਨਰੇਟ ਪੁਲਸ ਇਕ ਵਾਰ ਫਿਰ ਗੈਂਗਸਟਰ ਦਵਿੰਦਰ ਬੰਬੀਹਾ ਦੇ ਸ਼ਾਰਪ ਸ਼ੂਟਰ ਪੁਨੀਤ ਸ਼ਰਮਾ ਉਰਫ਼ ਪੁਨੀਤ ਜਲੰਧਰ ਅਤੇ ਨਰਿੰਦਰ ਸ਼ਰਮਾ ਉਰਫ਼ ਲਾਲੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ। ਇਸ ਵਾਰ ਦੋਵਾਂ ਮੁਲਜ਼ਮਾਂ ਤੋਂ 6 ਮਾਰਚ 2021 ਨੂੰ ਸੋਢਲ ਰੋਡ 'ਤੇ ਸਥਿਤ ਪ੍ਰੀਤ ਨਗਰ ਵਿੱਚ ਪੀ. ਵੀ. ਸੀ. ਕਾਰੋਬਾਰੀ ਗੁਰਮੀਤ ਸਿੰਘ ਟਿੰਕੂ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ।

PunjabKesari

ਜਲੰਧਰ ਦਿਹਾਤੀ ਪੁਲਸ ਵੱਲੋਂ ਦੋਵੇਂ ਮੁਲਜ਼ਮਾਂ ਦਾ ਰਿਮਾਂਡ ਕੱਲ੍ਹ ਖ਼ਤਮ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਦੋਬਾਰਾ ਰਿਮਾਂਡ 'ਤੇ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਦੋਵੇਂ ਪਿਛਲੇ 20 ਤੋਂ ਵੱਧ ਦਿਨਾਂ ਤੋਂ ਜਲੰਧਰ ਸਿਟੀ ਅਤੇ ਦਿਹਾਤੀ ਪੁਲਸ ਕੋਲ ਰਿਮਾਂਡ 'ਤੇ ਹਨ। ਤੁਹਾਨੂੰ ਦੱਸ ਦੇਈਏ ਕਿ ਪੁਨੀਤ ਅਤੇ ਨਰਿੰਦਰ ਦੋਵੇਂ ਹੀ ਟਿੰਕੂ ਦੇ ਕਤਲ ਦੇ ਮੁੱਖ ਸ਼ੂਟਰ ਸਨ।
ਇਸ ਤੋਂ ਪਹਿਲਾਂ ਵੀ ਸ਼ਹਿਰ ਦੀ ਪੁਲਸ ਨੇ ਦੋਵਾਂ ਸ਼ੂਟਰਾਂ ਨੂੰ ਰਿਮਾਂਡ 'ਤੇ ਲਿਆ ਸੀ। ਜਿਸ ਵਿੱਚ ਉਨ੍ਹਾਂ ਤੋਂ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਦੇ ਕਤਲ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ 'ਯੁੱਧ ਨਸ਼ੇ ਵਿਰੁੱਧ' ਅਭਿਆਨ ਜਾਰੀ, ਕਪੂਰਥਲਾ 'ਚ ਕੀਤੀ ਵੱਡੀ ਕਾਰਵਾਈ

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੋਵੇਂ ਸ਼ੂਟਰ ਜਲੰਧਰ ਦਿਹਾਤੀ ਪੁਲਸ ਕੋਲ ਰਿਮਾਂਡ 'ਤੇ ਸਨ। ਹਾਲ ਹੀ ਵਿੱਚ ਪੁਲਸ ਨੇ ਮੁਲਜ਼ਮਾਂ ਤੋਂ ਪੰਜਾਬ ਦੇ ਅੰਤਰਰਾਸ਼ਟਰੀ ਸਰਕਲ ਸਟਾਈਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਵਿੱਚ ਵਰਤੇ ਗਏ ਹਥਿਆਰ ਬਰਾਮਦ ਕੀਤੇ ਸਨ। ਇਹ ਬਰਾਮਦਗੀ ਗੈਂਗਸਟਰ ਪੁਨੀਤ ਜਲੰਧਰ ਅਤੇ ਨਰਿੰਦਰ ਲਾਲੀ ਦੇ ਰਿਮਾਂਡ ਦੌਰਾਨ ਹੋਈ ਸੀ। 

PunjabKesari

ਇਨ੍ਹਾਂ ਦੋਵਾਂ ਗੈਂਗਸਟਰਾਂ ਨੇ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਵਿੱਚ ਇਕ ਦਰਜਨ ਕਤਲਾਂ ਸਮੇਤ ਕਈ ਘਿਨਾਉਣੇ ਅਪਰਾਧ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਪੁਨੀਤ ਅਤੇ ਨਰਿੰਦਰ ਨੇ ਮਿਲ ਕੇ ਜਲੰਧਰ ਵਿੱਚ ਕੁਝ ਵੱਡੇ ਕਤਲ ਕੀਤੇ ਸਨ। ਜਿਸ ਵਿੱਚ ਪਹਿਲਾ ਕਤਲ ਕਾਰੋਬਾਰੀ ਟਿੰਕੂ ਦਾ, ਦੂਜਾ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਦਾ ਅਤੇ ਫਿਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਕਤਲ ਮੁਲਜ਼ਮਾਂ ਵੱਲੋਂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦੋਸ਼ੀ ਫਰਾਰ ਰਹੇ ਪਰ ਪੰਜਾਬ ਪੁਲਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਜਨਵਰੀ ਦੇ ਅੰਤ ਵਿੱਚ ਅੰਮ੍ਰਿਤਸਰ ਨੇੜੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਪੰਜਾਬ ਦਾ ਇਹ ਇਲਾਕਾ ਕਰ 'ਤਾ ਸੀਲ, ਭਾਰੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ, ਪਈਆਂ ਭਾਜੜਾਂ

ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਸ਼ੂਟਰਾਂ ਨੂੰ ਜਲੰਧਰ ਸਿਟੀ ਪੁਲਸ ਦੀ ਸੀ. ਆਈ. ਏ. ਸਟਾਫ਼ ਟੀਮ ਨੇ ਰਿਮਾਂਡ 'ਤੇ ਲੈ ਲਿਆ ਹੈ। ਦੋਵਾਂ ਤੋਂ ਸੀਆਈਏ ਇੰਚਾਰਜ ਸੁਰਿੰਦਰ ਸਿੰਘ ਦੀ ਨਿਗਰਾਨੀ ਹੇਠ ਕਾਰੋਬਾਰੀ ਟਿੰਕੂ ਕਤਲ ਕੇਸ ਵਿੱਚ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸੀ. ਆਈ. ਏ. ਟੀਮ ਨੇ ਉਨ੍ਹਾਂ ਨੂੰ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਕਤਲ ਕੇਸ ਵਿੱਚ ਰਿਮਾਂਡ 'ਤੇ ਲਿਆ ਸੀ ਅਤੇ ਉਸ ਮਾਮਲੇ ਵਿੱਚ ਦੋਵਾਂ ਤੋਂ ਲਗਭਗ 14 ਦਿਨ ਪੁੱਛਗਿੱਛ ਕੀਤੀ ਗਈ ਸੀ। ਪੁਲਸ ਟੀਮ ਦੋਵਾਂ ਨੂੰ ਕਪੂਰਥਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ। ਪੁਲਸ ਨੇ ਪੁਨੀਤ ਸ਼ਰਮਾ ਉਰਫ਼ ਪੁਨੀਤ ਜਲੰਧਰ, ਵਾਸੀ ਅਮਨ ਨਗਰ (ਜਲੰਧਰ) ਅਤੇ ਨਰਿੰਦਰ ਸ਼ਰਮਾ ਉਰਫ਼ ਨਰਿੰਦਰ ਲਾਲੀ, ਵਾਸੀ ਪ੍ਰੀਤ ਨਗਰ, ਜਲੰਧਰ ਨੂੰ ਉਨ੍ਹਾਂ ਦੇ ਚਾਰ ਹੋਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚ ਪੁਨੀਤ ਅਤੇ ਨਰਿੰਦਰ ਦੇ ਨਾਲ-ਨਾਲ ਪੰਜਾਬ ਵਾਸੀ ਗੋਰੀ ਚਾਟੀਵਿੰਡ, ਸ਼ਨੂੰ ਮੀਤਾ, ਮਨਜਿੰਦਰ ਸਿੰਘ, ਹਰਪ੍ਰੀਤ ਸ਼ਾਮਲ ਸਨ। ਪੁਲਸ ਨੇ ਮੁਲਜ਼ਮਾਂ ਤੋਂ 6 ਵਿਦੇਸ਼ੀ ਪਿਸਤੌਲ ਅਤੇ ਲਗਭਗ 40 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਗੁਰਦਾਸ ਮਾਨ ਬਣੇ ਮਾਨਸਾ ਐਸੋਸੀਏਸ਼ਨ ਦੇ ਪ੍ਰਧਾਨ


ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News