ਫਿਰ ਕੁੱਟੀ ਪੁਲਸ : ਚਲਾਨ ਕੱਟ ਕੇ ਬਾਈਕ ਜ਼ਬਤ ਕਰਨ ਤੋਂ ਜਮ ਕੇ ਹੋਈ ਬਹਿਸ, ਵਰਦੀ ਪਾੜੀ

Friday, Jun 09, 2017 - 08:24 AM (IST)

ਫਿਰ ਕੁੱਟੀ ਪੁਲਸ : ਚਲਾਨ ਕੱਟ ਕੇ ਬਾਈਕ ਜ਼ਬਤ ਕਰਨ ਤੋਂ ਜਮ ਕੇ ਹੋਈ ਬਹਿਸ, ਵਰਦੀ ਪਾੜੀ

ਚੰਡੀਗੜ੍ਹ  (ਸੁਸ਼ੀਲ) - ਲੋਕਾਂ ਦੀ ਸੁਰੱਖਿਆ ਦਾ ਦਾਅਵਾ ਕਰਨ ਵਾਲੇ ਚੰਡੀਗੜ੍ਹ ਪੁਲਸ ਕਰਮਚਾਰੀ ਖੁਦ ਦੀ ਸੁਰੱਖਿਆ ਤਾਂ ਕਰ ਨਹੀਂ ਪਾਉਂਦੇ, ਲੋਕਾਂ ਦੀ ਕੀ ਕਰਨਗੇ। ਆਏ ਦਿਨ ਟ੍ਰੈਫ਼ਿਕ ਨਾਕਿਆਂ 'ਤੇ ਨਸ਼ੇ 'ਚ ਟੱਲੀ ਲੋਕ ਪੁਲਸ ਕਰਮਚਾਰੀਆਂ ਨਾਲ ਮਾਰਕੁੱਟ ਕਰ ਕੇ ਜਾਂਦੇ ਹਨ। ਅਜਿਹੀ ਹੀ ਘਟਨਾ ਬੁੱਧਵਾਰ ਰਾਤ ਨੂੰ ਹੋਈ। ਸੈਕਟਰ 24/25 ਨੂੰ ਵੰਡਦੀ ਸੜਕ 'ਤੇ ਡ੍ਰੰਕਨ ਐਂਡ ਡਰਾਈਵ ਦਾ ਚਲਾਨ ਕਰਕੇ ਬਾਈਕ ਜ਼ਬਤ ਕਰਨ 'ਤੇ ਦੋ ਲੜਕਿਆਂ ਨੇ ਇੰਸਪੈਕਟਰ ਨਾਲ ਮਾਰਕੁੱਟ ਕਰਕੇ ਉਸ ਦੀ ਵਰਦੀ ਪਾੜ ਦਿੱਤੀ।
ਇੰਸਪੈਕਟਰ ਨਾਲ ਸ਼ਰਾਬੀ ਦੋਵਾਂ ਲੜਕਿਆਂ ਨੂੰ ਭਿੜਦੇ ਦੇਖ ਪੁਲਸ ਕਰਮਚਾਰੀਆਂ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰਕੇ ਸੈਕਟਰ 11 ਥਾਣਾ ਪੁਲਸ ਦੇ ਹਵਾਲੇ ਕਰ ਦਿੱਤਾ। ਸੈਕਟਰ 11 ਥਾਣਾ ਪੁਲਸ ਨੇ ਟ੍ਰੈਫਿਕ ਇੰਸਪੈਕਟਰ ਅਸ਼ਵਨੀ ਕੁਮਾਰ ਦੀ ਸ਼ਿਕਾਇਤ 'ਤੇ ਮੁੱਲਾਂਪੁਰ ਨਿਵਾਸੀ ਮਨਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਖਿਲਾਫ਼ ਮਾਰਕੁੱਟ ਤੇ ਡਿਊਟੀ 'ਚ ਰੁਕਾਵਟ ਪਾਉਣ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਵੀਰਵਾਰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।
ਟ੍ਰੈਫਿਕ ਇੰਸਪੈਕਟਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬੁੱਧਵਾਰ ਰਾਤ ਉਨ੍ਹਾਂ ਨੇ ਉਪਰੋਕਤ ਸੜਕ 'ਤੇ ਡ੍ਰੰਕਨ ਡਰਾਈਵ ਦਾ ਨਾਕਾ ਲਾਇਆ ਹੋਇਆ ਸੀ। ਨਾਕੇ 'ਤੇ ਟ੍ਰੈਫਿਕ ਪੁਲਸ ਕਰਮਚਾਰੀਆਂ ਨੇ ਬਾਈਕ ਸਵਾਰ ਮਨਪ੍ਰੀਤ ਤੇ ਹਰਪ੍ਰੀਤ ਨੂੰ ਰੋਕ ਲਿਆ। ਪੁਲਸ ਨੇ ਜਦੋਂ ਮਨਪ੍ਰੀਤ ਦੀ ਅਲਕੋਹਲ ਸੈਂਸਰ ਨਾਲ ਸ਼ਰਾਬ ਚੈੱਕ ਕੀਤੀ ਤਾਂ ਉਸ ਨੇ ਸ਼ਰਾਬ ਪੀਤੀ ਹੋਈ ਸੀ। ਇੰਸਪੈਕਟਰ ਨੇ ਉਸ ਦਾ ਚਲਾਨ ਕੱਟ ਕੇ ਬਾਈਕ ਜ਼ਬਤ ਕਰ ਲਈ। ਇਸ ਤੋਂ ਬਾਅਦ ਲੜਕੇ ਥੋੜ੍ਹੀ ਦੂਰ ਚਲੇ ਗਏ ਤੇ ਵਾਪਸ ਆ ਕੇ ਇੰਸਪੈਕਟਰ ਅਸ਼ਵਨੀ ਨਾਲ ਗਾਲੀ ਗਲੋਚ ਕਰਨ ਲੱਗੇ ਤੇ ਮਾਰਕੁੱਟ ਸ਼ੁਰੂ ਕੀਤੀ ਤੇ ਵਰਦੀ ਪਾੜ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸੈਕਟਰ 11 ਥਾਣਾ ਪੁਲਸ ਨੇ ਦੋਵਾਂ ਲੜਕਿਆਂ ਨੂੰ ਹਿਰਾਸਤ 'ਚ ਲੈ ਕੇ ਮਾਮਲਾ ਦਰਜ ਕਰ ਲਿਆ।
ਪੀ. ਸੀ. ਆਰ. ਜਵਾਨ ਦੀ ਹੋਈ ਸੀ ਕੁਝ ਦਿਨ ਪਹਿਲਾਂ ਮਾਰਕੁੱਟ
ਧਨਾਸ ਨਿਵਾਸੀ ਸ਼ਰਾਬੀ ਕਾਰ ਚਾਲਕ ਨੇ ਕੁਝ ਦਿਨ ਪਹਿਲਾਂ ਪੀ. ਸੀ. ਆਰ. ਜਵਾਨ ਮਹਾਵੀਰ ਦੀ ਮਾਰਕੁੱਟ ਕੀਤੀ ਕਰ ਦਿੱਤੀ ਸੀ। ਸ਼ਰਾਬੀ ਚਾਲਕ ਦੀ ਗੱਡੀ ਸੈਕਟਰ 39/40 ਨੂੰ ਵੰਡਦੀ ਸੜਕ 'ਚ ਟਕਰਾ ਗਈ ਸੀ। ਜਦੋਂ ਪੀ. ਸੀ. ਆਰ. ਜਵਾਨ ਪਹੁੰਚੇ ਤਾਂ ਕਾਰ ਚਾਲਕ ਨੇ ਕਾਂਸਟੇਬਲ ਦੀ ਵਰਦੀ ਪਾੜ ਕੇ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਸੈਕਟਰ 39 ਥਾਣਾ ਪੁਲਸ ਨੇ ਚਾਲਕ 'ਤੇ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਸੀ।


Related News