ਗੁੰਡਾਗਰਦੀ ਦਾ ਨੰਗਾ ਨਾਚ : ਰਿਟਾਇਰਡ ਐਡੀਸ਼ਨਲ ਐੱਸ. ਸੀ. ਦੇ ਘਰ ਨੌਜਵਾਨਾਂ ਨੇ ਕੀਤਾ ਹਮਲਾ (ਤਸਵੀਰਾਂ)

06/24/2017 3:51:49 PM

ਪਟਿਆਲਾ (ਬਲਜਿੰਦਰ) — ਸ਼ਹਿਰ ਦੇ ਪਾਸ਼ ਇਲਾਕੇ  ਮਾਡਲ ਟਾਊਨ 'ਚ ਪੀ. ਐੱਸ. ਪੀ. ਐੱਲ. ਦੇ ਰਿਟਾਇਰਡ ਐਡੀਸ਼ਨਲ ਐੱਸ. ਸੀ. ਚੰਚਲ ਸਿੰਘ ਦੇ ਘਰ 2 ਦਰਜਨ ਤੋਂ ਵੱਧ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਜਿਸ 'ਚ ਚੰਚਲ ਸਿੰਘ (68) ਤੇ ਉਨ੍ਹਾਂ ਦਾ ਭਰਾ ਗੁਰਦੇਵ ਸਿੰਘ ਸੈਂਟ੍ਰਲ ਐਕਸਾਈਜ਼ ਵਿਭਾਗ ਤੋਂ ਸੁਪਰੀਟੈਂਡੈਟ ਰਿਟਾਇਰਡ ਜ਼ਖਮੀ ਹੋ ਗਏ। ਗੁਰਦੇਵ ਸਿੰਘ ਦੀ ਬਾਂਹ ਟੁੱਟਣ  ਦੀ ਵੀ ਸੂਚਨਾ ਮਿਲੀ ਹੈ। ਦੋਵਾਂ ਜ਼ਖਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਮਲਾਵਰਾਂ ਵਲੋਂ ਮਾਰੀਆਂ ਗਈਆਂ ਇੱਟਾਂ ਪੱਥਰ ਘਰ 'ਚ ਖੜੀਆਂ ਕਾਰਾਂ 'ਤੇ ਲੱਗੇ।   

PunjabKesari
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਇੰਸਪੈਕਟਰ ਜੇ. ਐੱਸ. ਰੰਧਾਵਾ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਤੇ ਉਨ੍ਹਾਂ ਦੇ ਆਉਣ ਦੀ ਸੂਚਨਾ ਮਿਲਦੇ ਹੀ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਐੱਸ. ਐੱਚ. ਓ. ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੋਨਾਂ ਜ਼ਖਮੀਆਂ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਇਸ ਤੋਂ ਬਾਅਦ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਐੱਸ. ਐੱਚ. ਓ. ਨੇ ਕਿਹਾ ਕਿ ਉਹ ਆਪਣੇ ਇਲਾਕੇ 'ਚ ਗੁੰਡਾਗਰਦੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ ਹਮਲਾਵਰ ਇਕ ਠੇਕੇਦਾਰ ਹੈ ਤੇ ਚੰਚਲ ਸਿੰਘ ਵੀ ਰਿਟਾਇਰਡ ਹੋਣ ਤੋਂ ਬਾਅਦ ਪੀ. ਐੱਸ. ਪੀ. ਸੀ. ਐੱਲ. 'ਚ ਠੇਕੇਦਾਰੀ ਕਰ ਰਹੇ ਹਨ। ਇਸ ਹਮਲੇ ਪਿੱਛੇ ਟੈਂਡਰਾਂ ਨੂੰ ਲੈ ਕੇ ਰਜਿੰਸ਼ ਦੱਸੀ ਜਾ ਰਹੀ ਹੈ। ਫਿਲਹਾਲ ਪੁਲਸ ਦੀ ਜਾਂਚ ਤੋਂ ਬਾਅਦ ਹੀ ਸਾਰੀ ਗੱਲ ਸਾਹਮਣੇ ਆਵੇਗੀ।  

PunjabKesari


Related News