ਮੋਟਰਸਾਈਕਲ ''ਤੇ ਲੈ ਕੇ ਜਾ ਰਹੇ ਸਨ ਭਾਰੀ ਮਾਤਰਾ ''ਚ ਅਫ਼ੀਮ, ਚੜ੍ਹੇ ਪੁਲਸ ਅੜਿੱਕੇ

Sunday, Apr 09, 2023 - 01:02 AM (IST)

ਮੋਟਰਸਾਈਕਲ ''ਤੇ ਲੈ ਕੇ ਜਾ ਰਹੇ ਸਨ ਭਾਰੀ ਮਾਤਰਾ ''ਚ ਅਫ਼ੀਮ, ਚੜ੍ਹੇ ਪੁਲਸ ਅੜਿੱਕੇ

ਮੋਹਾਲੀ (ਰਾਜਿੰਦਰ) : ਪੁਲਸ ਨੇ ਬਾਈਕ ’ਤੇ ਸਵਾਰ ਦੋ ਮੁਲਜ਼ਮਾਂ ਨੂੰ ਉਸ ਸਮੇਂ ਕਾਬੂ ਕਰ ਲਿਆ, ਜਦੋਂ ਉਹ ਆਪਣੇ ਨਾਲ 1 ਕਿੱਲੋ ਅਫ਼ੀਮ ਲੈ ਕੇ ਇਸ ਨੂੰ ਅੱਗੇ ਸਪਲਾਈ ਕਰਨ ਲਈ ਜਾ ਰਹੇ ਸਨ। ਮੁਲਜ਼ਮਾਂ ਦੀ ਪਛਾਣ ਯੂ.ਪੀ. ਸਥਿਤ ਬਰੇਲੀ ਨਿਵਾਸੀ ਧਰਮਿੰਦਰ ਅਤੇ ਗਿਆਨ ਇੰਦਰ ਦੇ ਤੌਰ ’ਤੇ ਹੋਈ ਹੈ। ਮੌਜੂਦਾ ਸਮੇਂ ਵਿੱਚ ਦੋਵੇਂ ਮੋਹਾਲੀ ਦੇ ਸੈਕਟਰ-83 ਵਿੱਚ ਰਹਿ ਰਹੇ ਸਨ। ਸੋਹਾਨਾ ਥਾਣਾ ਪੁਲਸ ਨੇ ਦੋਵਾਂ ਖਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਮੁਲਜ਼ਮ ਇਹ ਅਫ਼ੀਮ ਕਿੱਥੋ ਲੈ ਕੇ ਆਏ ਸਨ ਅਤੇ ਇਸ ਨੂੰ ਅੱਗੇ ਕਿੱਥੇ ਸਪਲਾਈ ਕਰਨ ਜਾ ਰਹੇ ਸਨ।

ਇਹ ਵੀ ਪੜ੍ਹੋ : STF ਲੁਧਿਆਣਾ ਦੀ ਵੱਡੀ ਕਾਰਵਾਈ : ਕਰੋੜਾਂ ਦੀ ਹੈਰੋਇਨ ਸਮੇਤ 3 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ ਪੁਲਸ ਨੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਰੇਲਵੇ ਲਾਈਨ ਸੈਕਟਰ-104 ਮੋਹਾਲੀ ਕੋਲ ਬਾਈਕ ’ਤੇ 2 ਨੌਜਵਾਨ ਆਉਂਦੇ ਹੋਏ ਨਜ਼ਰ ਆਏ। ਬਾਈਕ ਚਾਲਕ ਨੇ ਜਿਵੇਂ ਹੀ ਪੁਲਸ ਟੀਮ ਨੂੰ ਵੇਖਿਆ ਤਾਂ ਘਬਰਾ ਕੇ ਰਸਤਾ ਬਦਲ ਕੇ ਜਾਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਸ ਨੇ ਇਹ ਵੇਖ ਕੇ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 1 ਕਿੱਲੋ ਅਫ਼ੀਮ ਬਰਾਮਦ ਹੋਈ। ਪੁਲਸ ਨੇ ਜਾਂਚ ਦੇ ਆਧਾਰ ’ਤੇ ਦੋਵਾਂ ਖਿਲਾਫ਼ ਕੇਸ ਦਰਜ ਕੀਤਾ ਹੈ।


author

Mandeep Singh

Content Editor

Related News