''ਕੋਰੋਨਾ'' ਟੈਸਟ ਖਿਲਾਫ਼ ਕੁੜੀ ਨੇ ਵੀਡੀਓ ਕੀਤੀ ਵਾਇਰਲ, ਧੱਕੇ ਨਾਲ ਥਾਣੇ ਚੁੱਕ ਲਿਆਈ ਪੁਲਸ

Thursday, Sep 03, 2020 - 08:45 AM (IST)

ਪਟਿਆਲਾ/ਸਨੌਰ (ਜੋਸਨ) : ਸਨੌਰ ਵਿਖੇ ਕੋਰੋਨਾ ਟੈਸਟ ਨਾ ਕਰਾਉਣ ਅਤੇ ਫਿਰ ਆਪਣੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੇ ਦੋਸ਼ ’ਚ ਸਨੌਰ ਪੁਲਸ ਨੇ ਧੱਕੇ ਨਾਲ ਇਕ ਕੁੜੀ ’ਤੇ ਕੇਸ ਦਰਜ ਕਰ ਕੇ ਉਸ ਨੂੰ ਥਾਣੇ ਚੁੱਕ ਲਿਆਂਦਾ। ਇਸ ਤੋਂ ਭੜਕੇ ਲੋਕਾਂ ਨੇ ਸਨੌਰ ਥਾਣੇ ਦਾ ਘਿਰਾਓ ਕਰ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਤੁਰੰਤ ਇਸ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : 'ਕੋਰੋਨਾ' ਸਬੰਧੀ ਅਫ਼ਵਾਹਾਂ ਫੈਲਾਉਣ ਵਾਲੇ ਸਾਵਧਾਨ! ਗਿਰੇਬਾਨ ਤੱਕ ਪੁੱਜੇਗੀ ਪੰਜਾਬ ਪੁਲਸ

ਦੱਸਣਯੋਗ ਹੈ ਕਿ ਇਸ ਸਮੇਂ ਸਿਹਤ ਮਹਿਕਮੇ ਕੋਲ ਕੋਰੋਨਾ ਟੈਸਟ ਲਈ ਲੋਕ ਆ ਨਹੀਂ ਰਹੇ ਹਨ, ਜਿਸ ਕਾਰਣ ਇਨ੍ਹਾਂ ਟੀਮਾਂ ਨੇ ਪਿੰਡਾਂ ਤੇ ਕਸਬਿਆਂ ਵੱਲ ਰੁੱਖ ਕਰ ਲਿਆ ਹੈ, ਜਿੱਥੇ ਇਨ੍ਹਾਂ ਦਾ ਸਖ਼ਤ ਵਿਰੋਧ ਹੋ ਰਿਹਾ ਹੈ। ਸਨੌਰ ਦੇ ਇਕ ਮੁਹੱਲੇ ’ਚ ਜਿਉਂ ਹੀ ਇਸ ਕੁੜੀ ਅਤੇ ਕੁੱਝ ਹੋਰ ਲੋਕਾਂ ਨੇ ਕੋਰੋਨਾ ਟੈਸਟ ਦੇਣ ਤੋਂ ਨਾਂਹ ਕਰ ਦਿੱਤੀ ਅਤੇ ਇਸ ਦਾ ਵਿਰੋਧ ਕਰਦਿਆਂ ਆਪਣੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ। ਇਸ ਤੋਂ ਬਾਅਦ ਸਨੌਰ ਪੁਲਸ ਦੀ ਇਕ ਟੀਮ ਨੇ ਇਸ ਕੁੜੀ ਨੂੰ ਉਸ ਦੇ ਘਰੋਂ ਚੁੱਕ ਕੇ ਲਿਆਂਦਾ ਅਤੇ ਕੁੜੀ ਸਮੇਤ 2 ਮੈਂਬਰਾਂ ’ਤੇ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ 'ਜੇਲ੍ਹਾਂ' ਬਾਰੇ ਖ਼ੁਲਾਸੇ ਮਗਰੋਂ ਭੜਕਿਆ ਅਕਾਲੀ ਦਲ, ਜੇਲ੍ਹ ਮੰਤਰੀ ਖਿਲਾਫ਼ ਖੋਲ੍ਹਿਆ ਮੋਰਚਾ

ਥਾਣੇ ਦੇ ਘਿਰਾਓ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਸਨੌਰ ਕਸਬੇ ’ਚ ਕੋਰੋਨਾ ਟੈਸਟ ਨਾ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ ਸੀ। ਫ਼ੈਸਲਾ ਲਿਆ ਗਿਆ ਸੀ ਕਿ ਜੇਕਰ ਸਿਹਤ ਮਹਿਕਮੇ ਦੀ ਟੀਮ ਪਿੰਡ ’ਚ ਆ ਕੇ ਸਿਹਤਮੰਦ ਵਿਅਕਤੀ ਦਾ ਕੋਰੋਨਾ ਟੈਸਟ ਧੱਕੇ ਨਾਲ ਕਰਦੀ ਹੈ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ। ਇਸੇ ਨਾਲ ਹੀ ਜੇਕਰ ਕੋਈ ਕੋਰੋਨਾ ਪਾਜ਼ੇਟਿਵ ਵਿਅਕਤੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਪਿੰਡ ਦੀ ਧਰਮਸ਼ਾਲਾ ’ਚ ਹੀ ਇਕਾਂਤਵਾਸ ਕੀਤਾ ਜਾਵੇਗਾ।

ਇਹ ਵੀ ਪੜ੍ਹੋ : 'ਵਜ਼ੀਫਾ ਘਪਲੇ' 'ਤੇ 'ਧਰਮਸੋਤ' ਨੇ ਪਹਿਲੀ ਵਾਰ ਤੋੜੀ ਚੁੱਪੀ, ਸਾਹਮਣੇ ਆਇਆ ਵੱਡਾ ਬਿਆਨ

ਇਸ ਫ਼ੈਸਲੇ ਨਾਲ ਸਾਰੇ ਲੋਕਾਂ ਵੱਲੋਂ ਸਹਿਮਤੀ ਪ੍ਰਗਟ ਕੀਤੀ ਗਈ ਸੀ। ਇਸ ਤੋਂ ਬਾਅਦ ਇਕ ਕੁੜੀ ਨੇ ਸੋਸ਼ਲ ਮੀਡੀਆ ’ਤੇ ਉਕਤ ਮਤੇ ਦੀ ਕਾਪੀ ਅਪਲੋਡ ਕੀਤੀ ਸੀ। ਇਸ ਦੇ ਵਿਰੋਧ ’ਚ ਪੁਲਸ ਇਕ ਕੁੜੀ ਨੂੰ ਧੱਕੇ ਨਾਲ ਥਾਣੇ ਚੁੱਕ ਲਿਆਈ ਹੈ, ਜਿਸ ਦਾ ਇਲਾਕਾ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਨੌਰ ਪੁਲਸ ਕੁੜੀ ਨੂੰ ਇਕ ਵੱਡੇ ਅਪਰਾਧੀ ਵਾਂਗ ਚੁੱਕ ਕੇ ਲੈ ਆਈ ਹੈ। ਇਹ ਵਿਰੋਧ ਲੰਮਾ ਸਮਾਂ ਜਾਰੀ ਰਿਹਾ ਅਤੇ ਇਸ ਦਾ ਪੂਰੇ ਇਲਾਕੇ ’ਚ ਭਾਰੀ ਰੋਸ ਹੈ।
ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਹੋਈ ਕਾਰਵਾਈ : ਸਬ-ਇੰਸਪੈਕਟਰ
ਸਨੌਰ ਥਾਣੇ ਦੇ ਸਬ-ਇੰਸਪੈਕਟਰ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਕੁੜੀ ਨੇ ਵੀਡੀਓ ਵਾਇਰਲ ਕਰ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ, ਜਿਸ ਕਾਰਣ ਇਸ ਖ਼ਿਲਾਫ਼ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਹੈ।


 


Babita

Content Editor

Related News