ਚਿੱਟੇ ਦੀ ਲਤ ਨੇ ਜੋੜੇ ਨੂੰ ਬਣਾ ਦਿੱਤਾ ਅਪਰਾਧੀ, ਨਸ਼ਾ ਪੂਰਤੀ ਲਈ ਕਰਨ ਲੱਗੇ ਲੁੱਟ ਦੀਆਂ ਵਾਰਦਾਤਾਂ

Thursday, Apr 28, 2022 - 04:48 PM (IST)

ਚਿੱਟੇ ਦੀ ਲਤ ਨੇ ਜੋੜੇ ਨੂੰ ਬਣਾ ਦਿੱਤਾ ਅਪਰਾਧੀ, ਨਸ਼ਾ ਪੂਰਤੀ ਲਈ ਕਰਨ ਲੱਗੇ ਲੁੱਟ ਦੀਆਂ ਵਾਰਦਾਤਾਂ

ਲੁਧਿਆਣਾ (ਤਰੁਣ) : ਚਿੱਟੇ ਦੀ ਲਤ ਨੇ ਇਕ ਜੋੜੇ ਨੂੰ ਅਪਰਾਧੀ ਬਣਾ ਦਿੱਤਾ। ਨਸ਼ਾ ਪੂਰਤੀ ਲਈ ਜੋੜਾ ਲੁੱਟ-ਖੋਹ ਕਰਨ ਲੱਗਾ। ਨਸ਼ਾ ਪੂਰਤੀ ਲਈ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਜੋੜਾ ਪੁਲਸ ਨੇ ਕਾਬੂ ਕਰ ਲਿਆ, ਜਿਸ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਸ ਨੇ ਅਮਿਤ ਕੁਮਾਰ ਅਤੇ ਉਸ ਦੀ ਪਤਨੀ ਸਰੋਜ ਬਾਲਾ ਨਿਵਾਸੀ ਆਦਰਸ਼ ਨਗਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਮੁਲਜ਼ਮਾਂ ਤੋਂ 5 ਮੋਬਾਇਲ, 1 ਐਕਟਿਵਾ ਅਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ : ਸਾਬਕਾ ਮੰਤਰੀ 'ਰੰਧਾਵਾ' ਤੋਂ ਗੱਡੀ ਵਾਪਸ ਲੈਣ ਦੇ ਮਾਮਲੇ ਨੇ ਫੜ੍ਹਿਆ ਤੂਲ, 'ਆਪ' ਵਿਧਾਇਕਾਂ ਨੇ ਖੜ੍ਹੇ ਕੀਤੇ ਸਵਾਲ

ਜਾਣਕਾਰੀ ਦਿੰਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਮਿਤ ਅਤੇ ਉਸ ਦੀ ਪਤਨੀ ਸਰੋਜ ਬਾਲਾ ਚਿੱਟੇ ਦਾ ਸੇਵਨ ਕਰਦੇ ਹਨ। ਨਸ਼ਾ ਪੂਰਤੀ ਲਈ ਜੋੜਾ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਬੀਤੇ ਦਿਨੀਂ ਜੋੜੇ ਨੇ ਕੇਸਰਗੰਜ ਮੰਡੀ ਨੇੜੇ ਇਕ ਵਿਅਕਤੀ ਤੋਂ ਮੋਬਾਇਲ ਖੋਹਿਆ ਅਤੇ ਫ਼ਰਾਰ ਹੋ ਗਏ, ਜਿਨ੍ਹਾਂ ਨੂੰ ਪੂਲਸ ਨੇ ਦਬੋਚ ਲਿਆ। ਸ਼ੁਰੂਆਤੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਐਕਟਿਵਾ ਚੋਰੀ ਦੀ ਹੈ, ਜਿਸ ’ਤੇ ਜੋੜਾ ਜਾਅਲੀ ਨੰਬਰ ਪਲੇਟ ਲਗਾ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ।

ਇਹ ਵੀ ਪੜ੍ਹੋ : ਪਿੰਡ ਕੁਰਾਲਾ 'ਚ ਦਿਨ ਚੜ੍ਹਦੇ ਹੀ ਵੱਡੀ ਵਾਰਦਾਤ, ਗੋਲੀ ਮਾਰ ਕੇ ਵਿਅਕਤੀ ਦਾ ਕੀਤਾ ਕਤਲ

ਪੁਲਸ ਨੇ ਮੁਲਜ਼ਮਾਂ ਤੋਂ 5 ਮੋਬਾਇਲ ਅਤੇ 1 ਦਾਤਰ ਵੀ ਬਰਾਮਦ ਕੀਤਾ ਹੈ। ਪੁਲਸ ਨੇ ਜੋੜੇ ਨੂੰ ਅਦਾਲਤ ਸਾਹਮਣੇ ਪੇਸ਼ ਕਰ ਕੇ 1 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਜੋੜੇ ਨੇ ਲਗਭਗ 5-6 ਵਾਰਦਾਤਾਂ ਕਬੂਲੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News