''ਸਵਿਫਟ ਗੈਂਗ'' ਦੇ 4 ਮੈਂਬਰ ਚੜ੍ਹੇ ਪੁਲਸ ਅੜਿੱਕੇ, 13 ਜ਼ਿਲ੍ਹਿਆਂ ''ਚ 100 ਤੋਂ ਵੱਧ ਚੋਰੀ ਦੀਆਂ ਵਾਰਦਾਤਾਂ ਨੂੰ ਦੇ ਚੁੱਕੇ ਅੰਜਾਮ
Tuesday, Sep 03, 2024 - 05:10 AM (IST)
ਪਟਿਆਲਾ/ਸੰਗਰੂਰ (ਬਲਜਿੰਦਰ)- ਸੰਗਰੂਰ ਪੁਲਸ ਨੇ ਐੱਸ.ਐੱਸ.ਪੀ. ਸਰਤਾਜ ਚਹਿਲ ਦੀ ਅਗਵਾਈ ਹੇਠ ਪੰਜਾਬ ਦੇ 13 ਜ਼ਿਲ੍ਹਿਆਂ ’ਚ ਚੋਰੀ ਦੀਆਂ 100 ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮਾਮਲੇ ’ਚ ਰਵੀ ਪੁੱਤਰ ਮੋਹਨ ਲਾਲ, ਕਰਮਵੀਰ ਰਾਮ ਉਰਫ ਸੋਨੂੰ ਪੁੱਤਰ ਅਰਜਣ ਰਾਮ, ਜਗਸੀਰ ਉਰਫ ਜੱਗਾ ਪੁੱਤਰ ਲੇਟ ਮੁਨਸ਼ੀ ਰਾਮ ਅਤੇ ਮਨੀ ਪੁੱਤਰ ਲੇਟ ਮੁਰਾਦ ਵਾਸੀ ਵਾਸੀ ਅਜੀਤ ਨਗਰ ਬੋਰੀਆ ਵਾਲੀ ਬਸਤੀ, ਬਾਰਡਰ ਰੋਡ ਸਿਟੀ ਫਿਰੋਜਪੁਰ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤੋਂ 2 ਚਿੱਟੇ ਰੰਗ ਦੀਆਂ ਸਵਿਫਟ ਕਾਰਾਂ, 70 ਕਿਲੋ ਭਾਰਤੀ ਕਰੰਸੀ ਦੇ ਸਿੱਕੇ, ਚੋਰੀ ’ਚ ਵਰਤੇ ਜਾਣ ਵਾਲੇ ਔਜਾਰ ਅਤੇ ਜਾਅਲੀ ਨੰਬਰ ਪਲੇਟਾਂ ਬਰਾਮਦ ਕੀਤੀਆਂ ਗਈਆਂ।
ਡੀ.ਆਈ.ਜੀ. ਭੁੱਲਰ ਨੇ ਦੱਸਿਆ ਕਿ ਇਹ ਬਹੁਤ ਵੱਡਾ ਚੋਰ ਗਿਰੋਹ ਹੈ, ਜਿਹੜਾ ਪੰਜਾਬ ਦੇ 13 ਜ਼ਿਲ੍ਹਿਆਂ ’ਚ 100 ਤੋਂ ਜ਼ਿਆਦਾ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਇਨ੍ਹਾਂ ਖਿਲਾਫ ਜਨਵਰੀ 2024 ਤੋਂ ਪਹਿਲਾਂ ਰਵੀ ਖਿਲਾਫ 17, ਕਰਨਵੀਰ ਰਾਮ ਖਿਲਾਫ 14, ਜਗਸੀਰ ਦੇ ਖਿਲਾਫ 4 ਕੇਸ ਦਰਜ ਚੋਰੀ ਦੇ ਦਰਜ ਹਨ ਅਤੇ ਕਰਨਵੀਰ 8 ਕੇਸਾਂ ’ਚ ਭਗੌੜਾ ਹੈ।
ਇਹ ਵੀ ਪੜ੍ਹੋ- ਇੰਸਟਾਗ੍ਰਾਮ 'ਤੇ ਪਹਿਲਾਂ ਕੁੜੀ ਨਾਲ ਕੀਤੀ ਦੋਸਤੀ, ਫ਼ਿਰ ਉਸ ਨੂੰ IELTS ਦੇ ਬਹਾਨੇ ਸੱਦ ਕੇ ਰੋਲ਼'ਤੀ ਪੱਤ
ਉਨ੍ਹਾਂ ਦੱਸਿਆ ਕਿ ਸੰਗਰੂਰ ’ਚ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸਨ। ਐੱਸ.ਪੀ. ਇਨਵੇਸਟੀਗੇਸ਼ਨ ਪਲਵਿੰਦਰ ਸਿੰਘ ਚੀਮਾ ਸੀ.ਆਈ.ਏ. ਸਟਾਫ ਸੰਗਰੂਰ ਦੀ ਟੀਮ ਵੱਲੋਂ ਇਸ ਦੀ ਟੈਕਨੀਕਲ ਤਰੀਕੇ ਨਾਲ ਜਾਂਚ ਸ਼ੁਰੂ ਕੀਤੀ ਗਈ ਤਾਂ ਉਕਤ ਵਿਅਕਤੀਆਂ ਖਿਲਾਫ ਥਾਣਾ ਧੂਰੀ ਵਿਖੇ 331 (4), 305 ਬੀ. ਐੱਨ. ਐੱਸ. ਤਹਿਤ ਕੇਸ ਕਰ ਕੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਡੀ.ਆਈ.ਜੀ. ਨੇ ਦੱਸਿਆ ਕਿ ਗ੍ਰਿਫਤਾਰ ਚੋਰ ਗਿਰੋਹ ਖਿਲਾਫ ਸੰਗਰੂਰ ’ਚ 5, ਬਰਨਾਲਾ ’ਚ 2, ਪਟਿਆਲਾ ’ਚ 4, ਬਠਿੰਡਾ ’ਚ 2, ਹੁਸ਼ਿਆਰਪੁਰ ’ਚ 1, ਮਲੇਰਕੋਟਲਾ ’ਚ 2, ਰੂਪਨਗਰ ’ਚ 3, ਖੰਨਾ ’ਚ 3, ਨਵਾ ਸ਼ਹਿਰ ’ਚ 1, ਫਤਿਹਗੜ੍ਹ ਸਾਹਿਬ ’ਚ 1, ਕਪੂਰਥਲਾ ’ਚ 3, ਜਲੰਧਰ ਦਿਹਾਤੀ ’ਚ 1 ਅਤੇ ਜਲੰਧਰ ਕਮਿਸ਼ਨਰੇਟ ਵਿਚ 4 ਕੇਸ ਇਸ ਸਾਲ ’ਚ ਦਰਜ ਕੀਤੇ ਗਏ। ਇਸ ਗਿਰੋਹ ਦੇ ਮੈਂਬਰ ਸਵਿੱਫਟ ਕਾਰ ’ਚ ਚੋਰੀ ਕਰਦੇ ਸਨ। ਪਹਿਲਾਂ ਕਿਸੇ ਹੋਰ ਨੰਬਰ ਨਾਲ ਰੇਕੀ ਕਰਦੇ ਸਨ, ਫਿਰ ਨੰਬਰ ਬਦਲ ਕੇ ਚੋਰੀ ਕਰਦੇ ਸਨ। ਚੋਰੀ ਕਰਨ ਤੋਂ ਬਾਅਦ ਫਿਰ ਨੰਬਰ ਬਦਲ ਦਿੰਦੇ ਹਨ।
ਡੀ.ਆਈ.ਜੀ. ਭੁੱਲਰ ਨੇ ਦੱਸਿਆ ਕਿ ਇਸ ਗਿਰੋਹ ਦਾ ਮਾਸਟਰ ਮਾਈਂਡ ਰਵੀ ਹੈ, ਜੋ ਚੋਰੀ ਕਰਨ ਤੋਂ ਬਾਅਦ ਥੋੜੇ ਪੈਸੇ ਦੂਜਿਆਂ ਨੂੰ ਦਿੰਦਾ ਸੀ। ਦੂਜੇ ਪਾਸੇ ਵੀ ਉਨ੍ਹਾਂ ਦੇ ਰਿਸ਼ਤੇਦਾਰ ਜਾਂ ਫੇਰ ਨਜ਼ਦੀਕੀ ਹੀ ਹਨ। ਉਨ੍ਹਾਂ ਦੱਸਿਆ ਕਿ ਰਵੀ ਵੱਲੋਂ ਇਕ ਅਲੀਸ਼ਾਨ ਕੋਠੀ ਆਪਣੇ ਭਰਾ ਰਾਜੂ ਉਰਫ ਜੋਨੀ ਦੇ ਨਾਲ ਬਣਾਈ ਗਈ ਹੈ। ਪੈਸੇ ਆਪਣੇ ਘਰਵਾਲੀ ਦੇ ਨਾਂ ’ਤੇ ਹਨ। ਉਨ੍ਹਾਂ ਦੱਸਿਆ ਕਿ ਰਾਜੂ ਉਰਫ ਜੋਨੀ ਖਿਲਾਫ ਵੀ 20 ਕੇਸ ਦਰਜ ਹਨ। ਉਹ ਡੇਢ ਸਾਲ ਤੋਂ ਜੇਲ ’ਚ ਬੰਦ ਹੈ।
ਇਹ ਵੀ ਪੜ੍ਹੋ- ਪਿਓ ਨੂੰ ਮਾਰੀ ਸੀ ਚਪੇੜ, ਬੇਇੱਜ਼ਤੀ ਦਾ ਬਦਲਾ ਲੈਣ ਗਏ ਪੁੱਤ ਦੇ 'ਥੱਪੜ' ਨੇ ਲੈ ਲਈ ਬਜ਼ੁਰਗ ਦੀ ਜਾਨ
ਭੁੱਲਰ ਨੇ ਦੱਸਿਆ ਕਿ ਰਵੀ ਅਤੇ ਉਸ ਦੀ ਪਤਨੀ ਦੇ ਖਾਤੇ ਫਰੀਜ਼ ਕਰ ਦਿੱਤੇ ਗਏ ਹਨ। ਉਸ ਦੀ ਚੋਰੀ ਦੇ ਪੈਸੇ ਨਾਲ ਖਰੀਦੀ ਜਾਇਦਾਦ ਨੂੰ ਅਟੈਚ ਕਰਨ ਲਈ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਲਿਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਗੈਂਗ ‘ਸਵਿਫਟ ਗੈਂਗ’ ਨਾਂ ਨਾਲ ਮਸ਼ਹੂਰ ਸੀ ਅਤੇ ਇਸ ਪੂਰੇ ਪੰਜਾਬ ’ਚ ਅੱਤ ਮਚਾਈ ਹੋਈ।
ਇਸ ਮੌਕੇ ਐੱਸ. ਐੱਸ. ਪੀ. ਸੰਗਰੂਰ ਸਰਤਾਜ ਸਿੰਘ ਚਹਿਲ, ਐੱਸ. ਪੀ. ਇਨਵੈਸਟੀਗੇਸ਼ਨ ਪਲਵਿੰਦਰ ਸਿੰਘ ਚੀਮਾ, ਐੱਸ. ਪੀ. ਸਿਟੀ ਪਟਿਆਲਾ ਮੁਹੰਮਦ ਸਰਫਰਾਜ਼ ਆਲਮ, ਏ. ਸੀ. ਪੀ. ਸਿਟੀ-1 ਵੈਭਵ ਚੌਧਰੀ, ਸੀ. ਆਈ. ਏ. ਸੰਗਰੂਰ ਦੇ ਇੰਚਾਰਜ ਇੰਸ: ਸੰਦੀਪ ਸਿੰਘ ਕਾਲੇਕਾ ਅਤੇ ਧੁਰੀ ਦੇ ਐੱਸ. ਐੱਚ. ਓ. ਸਬ-ਇੰਸਪੈਟਰ ਸੌਰਵ ਸਭਰਵਾਲ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ- ਜਵਾਨ ਬੱਚਿਆਂ ਦੀ ਮਾਂ ਦਾ ਚੱਲ ਰਿਹਾ ਸੀ Affair, ਨਮੋਸ਼ੀ ਦੇ ਮਾਰੇ ਪੁੱਤ ਨੇ ਚੁੱਕਿਆ ਅਜਿਹਾ ਕਦਮ ਕਿ ਸਭ ਦੇ ਉੱਡ ਗਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e