ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਖ਼ਤਰਨਾਕ ਗੈਂਗ ਦੇ 2 ਮੈਂਬਰਾਂ ਨੂੰ ਚੋਰੀ ਦੇ ਮੋਟਰਸਾਈਕਲ ਤੇ ਹਥਿਆਰ ਸਣੇ ਕੀਤਾ ਕਾਬੂ

Sunday, Aug 04, 2024 - 12:47 AM (IST)

ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਖ਼ਤਰਨਾਕ ਗੈਂਗ ਦੇ 2 ਮੈਂਬਰਾਂ ਨੂੰ ਚੋਰੀ ਦੇ ਮੋਟਰਸਾਈਕਲ ਤੇ ਹਥਿਆਰ ਸਣੇ ਕੀਤਾ ਕਾਬੂ

ਸਾਹਨੇਵਾਲ/ਕੋਹਾੜਾ (ਜਗਰੂਪ)- ਸਾਹਨੇਵਾਲ ਪੁਲਸ ਨੇ ਵੱਖ-ਵੱਖ ਥਾਣਿਆਂ ਦੇ ਇਲਾਕਿਆਂ ’ਚ ਲਗਭਗ 15-16 ਵਾਰਦਾਤਾਂ ਚੋਰੀ, ਲੁੱਟਾਂ-ਖੋਹਾਂ, ਹੱਤਿਆ ਦੀ ਕੋਸ਼ਿਸ਼, ਅਗਵਾ ਕਰਨ ਤੇ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲੇ ਖ਼ਤਰਨਾਕ ਗੈਂਗ ਦੇ ਚਾਰ ਵਿਅਕਤੀਆਂ ’ਚੋਂ 2 ਨੂੰ ਚੋਰੀ ਕੀਤੇ ਮੋਟਰਸਾਈਕਲ, ਮੋਬਾਈਲ ਅਤੇ ਲੋਹੇ ਦੇ ਦਾਤ ਸਮੇਤ ਗ੍ਰਿਫਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਏ.ਡੀ.ਸੀ.ਪੀ.-2 ਦੇਵ ਸਿੰਘ, ਏ.ਸੀ.ਪੀ. ਗਿੱਲ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਪੁਲਸ ਗਸ਼ਤ ਸਬੰਧੀ ਮੇਨ ਜੀ.ਟੀ. ਰੋਡ ’ਤੇ ਟੈਂਪੂ ਯੂਨੀਅਨ ਦੇ ਨੇੜੇ ਮੌਜੂਦ ਸੀ ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਲੁਧਿਆਣਾ ਅਤੇ ਖੰਨਾ ਪੁਲਸ ਦੇ ਇਲਾਕੇ ’ਚ ਲੁੱਟਾਂ-ਖੋਹਾਂ ਤੇ ਖਤਰਨਾਕ ਅਪਰਾਧ ਕਰਨ ਵਾਲੇ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੋਰਾਹਾ ਸਾਈਡ ਤੋਂ ਸਾਹਨੇਵਾਲ ਵੱਲ ਨੂੰ ਆ ਰਹੇ ਹਨ, ਜਿਸ ’ਤੇ ਥਾਣਾ ਸਾਹਨੇਵਾਲ ਮੁਖੀ ਇੰਸ. ਜਗਦੇਵ ਸਿੰਘ ਧਾਲੀਵਾਲ ਨੇ ਤੁਰੰਤ ਹਰਕਤ ’ਚ ਆਉਂਦੇ ਹੀ ਜੀ.ਟੀ. ਰੋਡ ਬਿਲਗਾ ਦੇ ਕੱਟ ’ਤੇ ਨਾਕਾਬੰਦੀ ਕਰ ਦਿੱਤੀ।

ਇਹ ਵੀ ਪੜ੍ਹੋੋ- ਸਤਲੁਜ ਦਰਿਆ 'ਚ ਮੁੜ ਦਿਖਿਆ ਘੜਿਆਲ, ਲੋਕਾਂ ਦੇ ਮਨਾਂ 'ਚ ਛਾਈ ਦਹਿਸ਼ਤ, ਵੀਡੀਓ ਵਾਇਰਲ

ਉਨ੍ਹਾਂ ਦੱਸਿਆ ਕਿ ਜਦੋਂ ਲੁਟੇਰੇ ਪੁਲਸ ਦੇ ਨੇੜੇ ਆਏ ਤਾਂ ਬੁਲੇਟ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੂੰ ਕਾਬੂ ਕਰ ਲਿਆ ਜਦਕਿ ਦੂਜੇ ਮੋਟਰਸਾਈਕਲ ’ਤੇ ਸਵਾਰ 2 ਲੁਟੇਰੇ ਫਰਾਰ ਹੋਣ ’ਚ ਕਾਮਯਾਬ ਹੋ ਗਏ, ਜਿਨ੍ਹਾਂ ਦੀ ਪੁਲਸ ਭਾਲ ਕਰ ਰਹੀ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਮਨਦੀਪ ਸਿੰਘ ਬਿੰਦਰ ਉਰਫ ਜਸ਼ਨ ਪੁੱਤਰ ਮੇਵਾ ਸਿੰਘ ਵਾਸੀ ਭੈਰੋਮੁੰਨਾ ਥਾਣਾ ਕੂੰਮ ਕਲਾਂ, ਲੁਧਿਆਣਾ ਤੇ ਸੰਨੀ ਵਾਸੀ ਮੜੀਆਂ ਰੋਡ ਨੇੜੇ ਛੋਟਾ ਖੰਨੇ ਵਾਲਾ ਸ਼ਰਾਬ ਦਾ ਠੇਕਾ ਥਾਣਾ ਖੰਨਾ ਵਜੋਂ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਤੋਂ 5 ਮੋਟਰਸਾਈਕਲ, 10 ਮੋਬਾਈਲ ਫੋਨ ਤੇ ਇਕ ਲੋਹੇ ਦਾ ਦਾਤ ਬਰਾਮਦ ਕੀਤਾ ਗਿਆ ਹੈ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਗੈਂਗ, ਜਿਨ੍ਹਾਂ ’ਚ ਮਨਦੀਪ ਸਿੰਘ ਉਰਫ ਬਿੱਲਾ ਉਰਫ ਬਾਬਾ ਵਾਸੀ ਦੌਦਪੁਰ ਥਾਣਾ ਸਦਰ ਖੰਨਾ ਤੇ ਸੰਨੀ ਵਾਸੀ ਮੜੀਆ ਰੋਡ ਖੰਨਾ ’ਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਹੌਲੀ-ਹੌਲੀ ਉਹ ਖੰਨੇ ਤੋਂ ਬਾਹਰ ਸਾਹਨੇਵਾਲ ਨੂੰ ਵਧੇ। ਇਨ੍ਹਾਂ ਦਾ ਮੇਲ ਭੈਰੋਮੁੰਨਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਉਰਫ ਬਿੰਦਰ ਉਰਫ ਜਸ਼ਨ ਨਾਲ ਹੋਇਆ, ਜਿਨ੍ਹਾਂ ਨੇ ਮਿਲ ਕੇ ਹੋਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਦਕਿ ਰਘਵੀਰ ਸਿੰਘ ਉਰਫ ਬੀਰ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਚੱਕ ਮਾਫੀ ਥਾਣਾ ਸਮਰਾਲਾ ਇਨ੍ਹਾਂ ਦੇ ਸੰਪਰਕ ’ਚ ਨਵਾਂ ਆਇਆ ਸੀ।

ਇਹ ਵੀ ਪੜ੍ਹੋ- ਬਲਦੀ ਚਿਖਾ 'ਚ ਛਾਲ ਮਾਰ ਗਿਆ ਵਿਅਕਤੀ, ਸ਼ਮਸ਼ਾਨਘਾਟ 'ਚ ਪੈ ਗਈਆਂ ਭਾਜੜਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News