ਕਰੋੜਾਂ ਰੁਪਏ ਦੀ ਕੋਕੀਨ ਸਮੇਤ ਪੁਲਸ ਵਲੋਂ ਕਾਰ ਸਵਾਰ ਕਾਬੂ

Monday, Jun 28, 2021 - 11:29 PM (IST)

ਸੁਜਾਨਪੁਰ(ਜੋਤੀ)- ਅੱਜ ਜ਼ਿਲ੍ਹਾ ਪੁਲਸ ਨੇ ਇਕ ਵਿਅਕਤੀ ਨੂੰ 5.765 ਕਿਲੋ ਕੋਕੀਨ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਅਮਿਤ ਸੁਦਾਨ ਪੁੱਤਰ ਬ੍ਰਿਜਲਾਲ ਵਾਸੀ ਇੰਦਰ ਨਗਰ ਮੀਰਾ ਸਾਹਿਬ ਜੰਮੂ ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਜੰਮੂ-ਕਸ਼ਮੀਰ ਤੋਂ ਸਾਹਮਣੇ ਆਏ ਸਿੱਖ ਲੜਕੀਆਂ ਦੇ ਧਰਮ ਤਬਦੀਲੀ ਦੇ ਮਾਮਲੇ ’ਚ ਜਾਗੋ ਪਾਰਟੀ ਵਲੋਂ ਰੋਸ ਪ੍ਰਦਰਸ਼ਨ
ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਸੁਰਿੰਦਰ ਲਾਂਬਾ, ਐੱਸ. ਪੀ. (ਡੀ.) ਪ੍ਰਭਜੋਤ ਸਿੰਘ ਵਿਰਕ, ਏ. ਐੱਸ. ਪੀ. ਆਦਿੱਤਿਆ ਅਤੇ ਸੀ. ਆਈ. ਏ. ਸਟਾਫ ਦੇ ਐੱਸ. ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ (ਜੇ. ਕੇ. 02 ਸੀ. ਐੱਮ. 6600) ਜੰਮੂ-ਕਸ਼ਮੀਰ ਤੋਂ ਕਾਰ ’ਚ ਨਸ਼ਾ ਲੈ ਕੇ ਪੰਜਾਬ ਵੱਲ ਆ ਰਿਹਾ ਹੈ, ਇਸ ਦੌਰਾਨ ਉਕਤ ਕਾਰ ਨੂੰ ਬਾਠ ਸਾਹਿਬ ਨੇੜੇ ਇਕ ਨਾਕਾ ਲਗਾ ਕੇ ਚੈੱਕ ਕੀਤਾ ਤਾਂ ਉਸ ’ਚੋਂ 5.765 ਕਿਲੋਗ੍ਰਾਮ ਕੋਕੀਨ ਬਰਾਮਦ ਹੋਈ, ਜਿਸਦੇ ਚਲਦੇ ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਬਿਜਲੀ ਮੁਲਾਜ਼ਮਾਂ ਨੂੰ ਜੁਲਾਈ ਦੀ ਤਨਖਾਹ ਵਧੀ ਹੋਈ ਮਿਲੇਗੀ : ਏ. ਵੇਨੂੰ ਪ੍ਰਸਾਦ
ਜ਼ਿਲ੍ਹਾ ਪੁਲਸ ਮੁਖੀ ਲਾਂਬਾ ਨੇ ਦੱਸਿਆ ਕਿ ਉਕਤ ਕੋਕੀਨ ਦੀ ਅੰਤਰਰਾਸ਼ਟਰੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ, ਜਿਸ ਕਾਰਨ ਪੁਲਸ ਜਾਂਚ ਕਰ ਰਹੀ ਹੈ ਕਿ ਜੰਮੂ-ਕਸ਼ਮੀਰ ਦੇ ਕਿਸ ਖੇਤਰ ’ਚੋਂ ਉਕਤ ਵਿਅਕਤੀ ਕੋਕੀਨ ਲਿਆ ਕੇ ਪੰਜਾਬ ’ਚ ਸਪਲਾਈ ਦੇਣਾ ਚਾਹੁੰਦਾ ਸੀ।


Bharat Thapa

Content Editor

Related News