ਬਠਿੰਡਾ ਗੈਂਗਵਾਰ ਮਾਮਲੇ ’ਚ ਐਕਸ਼ਨ ’ਚ ਪੁਲਸ, 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

Friday, Oct 22, 2021 - 11:36 AM (IST)

ਬਠਿੰਡਾ ਗੈਂਗਵਾਰ ਮਾਮਲੇ ’ਚ ਐਕਸ਼ਨ ’ਚ ਪੁਲਸ,  2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਬਠਿੰਡਾ (ਵਿਜੇ ਵਰਮਾ):  ਬਠਿੰਡਾ ਅਜੀਤ ਰੋਡ ’ਤੇ 2 ਨੌਜਵਾਨਾਂ ’ਤੇ ਹੋਏ ਹਮਲੇ ਦੇ ਮਾਮਲੇ ’ਚ ਸੀ.ਆਈ.ਏ. ਸਟਾਫ਼ 1 ਦੀ ਪੁਲਸ ਟੀਮ ਨੇ ਵੀਰਵਾਰ ਦੇਰ ਰਾਤ 2 ਦੋਸ਼ੀਆਂ ਨੂੰ ਫੜ੍ਹ ਲਿਆ ਹੈ। ਇਨ੍ਹਾਂ ਦੋਸ਼ੀਆਂ ’ਚ ਗੋਲੀ ਚਲਾਉਣ ਵਾਲਾ ਨੌਜਵਾਨ ਗੋਰਾ ਸ਼ਾਮਲ ਹੈ। ਦੱਸਣਯੋਗ ਹੈ ਕਿ ਵੀਰਵਾਰ ਸ਼ਾਮ ਨੂੰ ਅਜੀਤ ਰੋਡ ਗਲੀ ਨਬੰਰ ਛੇ ਦੇ ਪਾਰਕ ਨੇੜੇ ਖੜ੍ਹੇ ਨੌਜਵਾਨ ਹੁਸਨਪ੍ਰੀਤ ਸਿੰਘ ਅਤੇ ਬੂਟਾ ਸਿੰਘ ’ਤੇ ਕਾਰ ਸਵਾਰ ਛੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਗੋਲੀਬਾਰੀ ਵੀ ਕੀਤੀ ਸੀ। ਇਸ ’ਚ ਨੌਜਵਾਨ ਹੁਸਨਪ੍ਰੀਤ ਦੇ ਛਾਤੀ ’ਚ ਗੋਲੀ ਲੱਗਣ ਨਾਲ ਮੌਤ ਹੋ ਗਈ ਜਦਕਿ ਬੂਟਾ ਸਿੰਘ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਨਾਲ ਤੋੜ ਦਿੱਤੀਆਂ ਸਨ। ਇਸ ਦੇ ਇਲਾਵਾ ਰਾਹਗੀਰ ਇਕ ਦੁਕਾਨਦਾਰ ਨੂੰ ਗੋਲੀ ਦਾ ਛਰਾ ਲੱਗਾ ਸੀ। 

ਇਹ ਵੀ ਪੜ੍ਹੋ :  ਘੋਰ ਕਲਯੁਗ, ਜ਼ੀਰਾ ਨੇੜੇ ਬੋਰੀ ਵਿੱਚ ਪਾ ਕੇ ਖੇਤਾਂ ’ਚ ਸੁੱਟੀ ਨਵਜਨਮੇ ਬੱਚੇ ਦੀ ਲਾਸ਼

ਸ਼ੁੱਕਰਵਾਰ ਨੂੰ ਪੁਲਸ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕੀ ਸੀ.ਆਈ.ਏ. ਸਟਾਫ਼ 1 ਦੇ ਇੰਸਪੈਕਟਰ ਤਰਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਘਟਨਾ ਦੇ ਛੇ ਘੰਟੇ ਬਾਅਦ ਦੀ 2 ਦੋਸ਼ੀਆਂ ਨੂੰ ਫੜ੍ਹ ਲਿਆ।ਫੜ੍ਹੇ ਗਏ ਦੋਸ਼ੀਆਂ ’ਚ ਗੋਰਾ ਨਾਮਕ ਨੌਜਵਾਨ ਸ਼ਾਮਲ ਹੈ, ਜਿਸ ਨੇ 32 ਬੋਰ ਰਿਵਾਲਵਰ ਦੇ ਨਾਲ ਹੁਸਨਪ੍ਰੀਤ ਨੂੰ ਗੋਲੀ ਮਾਰੀ ਸੀ। ਪੁਲਸ ਨੇ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ।

ਇਹ ਵੀ ਪੜ੍ਹੋ  ਪੰਜਾਬ ਕਾਂਗਰਸ ਨੂੰ ਜਲਦ ਮਿਲੇਗਾ ਨਵਾਂ ਇੰਚਾਰਜ, ਇਸ ਨਾਂ 'ਤੇ ਲੱਗ ਸਕਦੀ ਹੈ ਮੋਹਰ

ਸੂਤਰਾਂ ਨੇ ਦੱਸਿਆ ਕਿ ਹੁਸਨਪ੍ਰੀਤ ਨੇ ਵੀ ਆਪਣੇ ਬਚਾਅ ਦੇ ਲਈ ਆਪਣੀ ਪਿਸਤੌਲ ਤੋਂ ਹਵਾਈ ਫਾਇਰਿੰਗ ਕੀਤੀ ਸੀ। ਹੁਸਨਪ੍ਰੀਤ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ। ਦੋਸ਼ੀ ਸਿਰਫ਼ ਬੂਟਾ ਸਿੰਘ ਦੀਆਂ ਲੱਤਾਂ ਤੋੜਨ ਆਏ ਸਨ ਪਰ ਜਿਸ ਸਮੇਂ ਹਮਲਾ ਹੋਇਆ ਉਸ ਸਮੇਂ ਹੁਸਨਪ੍ਰੀਤ ਸਿੰਘ ਆਪਣੇ ਦੋਸਤ ਬੂਟਾ ਸਿੰਘ ਦੇ ਨਾਲ ਸੀ, ਜਿਸ ਕਾਰਨ ਉਹ ਦੋਸ਼ੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ।

ਇਹ ਵੀ ਪੜ੍ਹੋ ਰਿਸ਼ਤੇ ਤਾਰ-ਤਾਰ, ਮਾਸੀ ਸੱਸ ਨੂੰ ਮਿਲਣ ਆਈ ਨੂੰਹ ਨਾਲ ਉਸ ਦੇ ਪੁੱਤਰ ਨੇ ਕੀਤਾ ਜਬਰ-ਜ਼ਿਨਾਹ


author

Shyna

Content Editor

Related News