ਪੁਲਸ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਮੈਡੀਕਲ ਸਟੋਰ ''ਤੇ ਛਾਪੇਮਾਰੀ

Saturday, Feb 01, 2020 - 06:00 PM (IST)

ਪੁਲਸ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਮੈਡੀਕਲ ਸਟੋਰ ''ਤੇ ਛਾਪੇਮਾਰੀ

ਨਵਾਂਸ਼ਹਿਰ (ਮਨੋਰੰਜਨ)— ਸਿਹਤ ਵਿਭਾਗ ਅਤੇ ਪੁਲਸ ਦੀ ਸਾਂਝੀ ਟੀਮ ਨੇ ਬਹਿਰਾਮ ਦੇ ਇਕ ਪਿੰਡ ਦੇ ਮੈਡੀਕਲ ਸਟੋਰ 'ਤੇ ਛਾਪੇਮਾਰੀ ਕਰਕੇ ਉਥੋਂ 193 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਕੈਮਿਸਟ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੈਮਿਸਟ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ 'ਤੇ ਜੇਲ ਭੇਜ ਦਿੱਤਾ ਹੈ।

ਐੱਸ. ਐੱਚ. ਓ. ਬਹਿਰਾਮ ਨਰੇਸ਼ ਕੁਮਾਰੀ ਅਤੇ ਡਰੱਗ ਇੰਸਪੈਕਟਰ ਜੈਜੈਕਾਰ ਸਿੰਘ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੈਮਿਸਟ ਕਥਿਤ ਤੌਰ 'ਤੇ ਨਸ਼ੇ ਦੀਆਂ ਗੋਲੀਆਂ ਵੇਚਦਾ ਹੈ। ਇਸ 'ਤੇ ਪੁਲਸ ਅਤੇ ਡਰੱਗ ਇੰਸਪੈਕਟਰ ਨੇ ਸਾਂਝਾ ਰੂਪ ਨਾਲ ਉਕਤ ਦਵਾ ਦੀ ਦੁਕਾਨ 'ਤੇ ਛਾਪੇਮਾਰੀ ਕੀਤੀ।

ਐੱਸ. ਐੱਚ. ਓ. ਨਰੇਸ਼ ਕੁਮਾਰੀ ਨੇ ਦੱਸਿਆ ਕਿ ਉਥੇ ਟੀਮ ਨੇ ਸਫੈਦ ਰੰਗ ਦੀਆਂ 100 ਗੋਲੀਆਂ ਜਿਸ 'ਤੇ ਕੋਈ ਲੇਬਲ ਨਹੀਂ ਸੀ, ਉਸ ਨੂੰ ਬਰਾਮਦ ਕੀਤਾ। ਨਾਲ ਹੀ ਪੁਲਸ ਨੇ 93 ਹਲਕੇ ਪਿੰਕ ਕਲਰ ਦੀਆਂ ਗੋਲੀਆਂ ਬਰਾਮਦ ਕੀਤੀਆਂ ਉਹ ਵੀ ਬਿਨਾਂ ਕਿਸੇ ਲੇਬਲ ਦੇ ਸਨ। ਪੁਲਸ ਨੇ ਕਥਿਤ ਕੈਮਿਸਟ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਐੱਸ. ਐੱਚ. ਓ. ਨਰੇਸ਼ ਕੁਮਾਰੀ ਨੇ ਦੱਸਿਆ ਕਿ ਕੈਮਿਸਟ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ 'ਤੇ ਜੇਲ ਭੇਜ ਦਿੱਤਾ।

ਕੀ ਕਹਿਣੈ ਡਰੱਗ ਇੰਸਪੈਕਟਰ ਦਾ
ਡਰੱਗ ਇੰਸਪੈਕਟਰ ਜੈਜੈਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਕਾਰਵਾਈ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਅਗਲੇ ਐਕਸ਼ਨ ਦੇ ਲਈ ਭੇਜ ਦਿੱਤੀ ਹੈ। ਇਸ ਮੌਕੇ ਕਟਾਰੀਆ ਚੌਕੀ ਦੇ ਇੰਚਾਰਜ ਏ. ਐੱਸ. ਆਈ. ਸੰਦੀਪ ਕੁਮਾਰ ਵੀ ਮੌਜੂਦ ਸਨ।


author

shivani attri

Content Editor

Related News