ਐੈੱਸ. ਐੱਚ. ਓ. ਅਤੇ ਮੁਨਸ਼ੀ ''ਚ ਖੜਕੀ

09/24/2017 7:06:08 AM

ਤਪਾ ਮੰਡੀ(ਮੇਸ਼ੀ, ਸਾਮ, ਗਰਗ)-ਬੀਤੀ ਅੱਧੀ ਰਾਤ ਕਰੀਬ 1 ਵਜੇ ਥਾਣਾ ਤਪਾ ਦੇ ਐੈੱਸ. ਐੱਚ. ਓ. ਅਤੇ ਸਿਟੀ ਦੇ ਮੁਨਸ਼ੀ ਦੀ ਆਪਸ ਵਿਚ ਤਕਰਾਰ ਹੋ ਗਈ। ਮੁਨਸ਼ੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਸਿਟੀ ਪਿਕਟ ਚੌਕੀ ਵਿਖੇ ਬਤੌਰ ਮੁਨਸ਼ੀ ਤਾਇਨਾਤ ਹੈ। ਉਸਨੂੰ ਸਿਟੀ ਪਿਕਟ ਦੇ ਇੰਚਾਰਜ ਸੁਖਜਿੰਦਰ ਸਿੰਘ ਨੇ ਇਕ ਪਤੀ ਪਤਨੀ ਵੱਲੋਂ ਆਤਮਹੱਤਿਆ ਦੇ ਮਾਮਲੇ ਵਿਚ ਸਬੰਧਤ ਵਿਅਕਤੀਆਂ ਨੂੰ ਪੇਸ਼ ਕਰਨ ਲਈ ਕਿਹਾ। ਜਦੋਂ ਰਾਤ 11 ਵਜੇ ਉਸ ਨੇ ਸੰਬੰਧਤ ਵਿਅਕਤੀ ਥਾਣਾ ਤਪਾ ਵਿਖੇ ਪੇਸ਼ ਕੀਤੇ ਤਾਂ ਐੱਸ. ਐੱਚ. ਓ. ਨੇ ਇਸ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਕਰ ਦਿੱਤੀ ਤੇ ਉਸਦੀ ਵਰਦੀ ਪਾੜ ਦਿੱਤੀ। ਹੋਰ ਮੁਲਾਜ਼ਮਾਂ ਅੱਗੇ ਉਸਦੀ ਬੇਇੱਜ਼ਤੀ ਵੀ ਕੀਤੀ। ਜਦੋਂ ਇਨ੍ਹਾਂ ਦੋਸ਼ਾਂ ਸੰਬੰਧੀ ਸੰਬੰਧਤ ਐੈੱਸ. ਐੈੱਚ. ਓ. ਰਛਪਾਲ ਸਿੰਘ ਸੰਧੂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸਿਟੀ ਪਿਕਟ ਵਿਖੇ ਦੋ ਮੁਲਾਜ਼ਮ ਜਸਵਿੰਦਰ ਸਿੰਘ ਤੇ ਮੁਨਸ਼ੀ ਕਾਂਸਟੇਬਲ ਗੁਰਸੇਵਕ ਸਿੰਘ, ਜੋ ਕਿ ਸ਼ਰਾਬੀ ਹਾਲਤ ਵਿਚ ਸਨ, ਦਾ ਮੁਲਾਹਜ਼ਾ ਕਰਵਾਉਣ ਲਈ ਫੜਨ ਦੀ ਕੋਸ਼ਿਸ਼ ਕੀਤੀ ਤਾਂ ਗੁਰਸੇਵਕ ਸਿੰਘ ਭੱਜਣ ਲੱਗਾ, ਜਿਸਨੂੰ ਫੜ ਲਿਆ ਗਿਆ ਪਰ ਇਸਨੇ ਥਾਣੇ ਵਿਚ ਪਏ ਭਾਡਿਆਂ ਨੂੰ ਸੁੱਟ ਦਿੱਤਾ ਅਤੇ ਕਾਫੀ ਦੇਰ ਤੱਕ ਝਗੜਾ ਕੀਤਾ । ਇਨ੍ਹਾਂ ਨੂੰ ਫੜਕੇ ਜਦੋਂ ਮੁਲਾਹਜ਼ਾ ਕਰਵਾਇਆ ਗਿਆ ਤਾਂ ਸ਼ਰਾਬ ਪੀਤੀ ਪਾਈ ਗਈ, ਜਿਸ ਕਾਰਨ ਇਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਕਰਦਿਆਂ ਐੈੱਸ. ਐੈੱਸ. ਪੀ. ਬਰਨਾਲਾ ਨੇ ਇਸ ਮਾਮਲੇ ਵਿਚ ਦੋਵਾਂ ਮੁਲਾਜ਼ਮਾਂ ਨੂੰ ਪੁਲਸ ਲਾਈਨ ਭੇਜ ਦਿੱਤਾ ਹੈ ਅਤੇ ਅਨੁਸ਼ਾਸਨ ਭੰਗ ਕਰਨ 'ਤੇ ਇਨ੍ਹਾਂ ਖਿਲਾਫ ਉੱਚ ਅਧਿਕਾਰੀਆਂ ਨੂੰ ਬਣਦੀ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ। 


Related News