ਸਾੜ ਕੇ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ''ਚ 2 ਔਰਤਾਂ ਸਣੇ 5 ਕਾਬੂ

Monday, Oct 08, 2018 - 04:55 PM (IST)

ਸਾੜ ਕੇ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ''ਚ 2 ਔਰਤਾਂ ਸਣੇ 5 ਕਾਬੂ

ਖਨੌਰੀ (ਹਰਜੀਤ) : ਥਾਣਾ ਖਨੌਰੀ ਅਧੀਨ ਪੈਂਦੇ ਪਿੰਡ ਗੁਲਾੜੀ ਵਿਖੇ ਬੀਤੀ 6 ਤੇ 7 ਅਕਤੂਬਰ ਦੀ ਦਰਮਿਆਨੀ ਰਾਤ ਅੱਗ ਨਾਲ ਸਾੜ ਕੇ ਕਤਲ ਕੀਤੇ ਨੌਜਵਾਨ ਦੇ ਮਾਮਲੇ 'ਚ ਖਨੌਰੀ ਪੁਲਸ ਵੱਲੋਂ 2 ਔਰਤਾਂ ਤੇ ਤਿੰਨ ਮਰਦਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਥਾਣਾ ਖਨੌਰੀ ਵਿਖੇ ਐੱਸ.ਐੱਚ.ਓ. ਖਨੌਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਫ਼ਿਰੋਜ਼ ਖ਼ਾਨ ਦੇ ਪਿਤਾ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਦੱਸਿਆ ਕਿ ਸੱਤਿਆਵਾਨ ਦੀ ਪਤਨੀ ਕਾਂਤਾ ਦੇਵੀ ਤੇ ਉਸ ਦੀ ਲੜਕੀ ਸੁਮਨ ਵੀ ਫ਼ਿਰੋਜ਼ ਖ਼ਾਨ ਦੇ ਕਤਲ 'ਚ ਸ਼ਾਮਿਲ ਸਨ। 

ਕੇਸ ਦਰਜ ਹੋਣ ਮਗਰੋਂ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਗਈ। ਕੇਸ 'ਚ ਦੋਸ਼ੀਆਂ ਦਾ ਵਾਧਾ ਕਰਦੇ ਹੋਏ ਕਾਰਵਾਈ ਕਰਦਿਆਂ ਦੋਸ਼ੀ ਸੱਤਿਆਵਾਨ ਪੁੱਤਰ ਲਛਮਣ ਦਾਸ, ਉਸ ਦੀ ਪਤਨੀ ਕਾਂਤਾ ਦੇਵੀ, ਉਸ ਦੀ ਲੜਕੀ ਸੁਮਨ, ਨਰਸੀ ਰਾਮ ਪੁੱਤਰ ਲਛਮਣ ਦਾਸ ਅਤੇ ਰੌਸ਼ਨ ਲਾਲ ਪੁੱਤਰ ਲਛਮਣ ਦਾਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਨ੍ਹਾਂ ਆਪਣਾ ਜੁਰਮ ਕਬੂਲ ਕਰ ਲਿਆ ਹੈ । ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਸਾਰੇ ਦੋਸ਼ੀਆਂ ਨੂੰ ਮੂਨਕ ਕੋਰਟ ਵਿਖੇ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਿਲ ਕਰ ਕੇ ਅੱਗੇ ਹੋਰ ਪੜਤਾਲ ਕੀਤੀ ਜਾਵੇਗੀ।


Related News