ਕਣਕ ਵਾਹਣ ਤੇ ਧਮਕੀਆਂ ਦੇਣ ਸਬੰਧੀ ਤਿੰਨ ਖਿਲਾਫ਼ ਮਾਮਲਾ
Friday, Dec 08, 2017 - 04:43 PM (IST)
ਤਲਵੰਡੀ ਭਾਈ (ਗੁਲਾਟੀ) - ਤਲਵੰਡੀ ਭਾਈ ਪੁਲਸ ਨੇ ਤਿੰਨ ਵਿਅਕਤੀਆਂ ਖਿਲਾਫ ਕਣਕ ਵਾਹਣ ਅਤੇ ਧਮਕੀਆਂ ਦੇਣ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ।
ਇਸ ਸਬੰਧ ’ਚ ਤਲਵੰਡੀ ਭਾਈ ਪੁਲਸ ਥਾਣੇ ਦੇ ਮੁਖੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸਵਰਨਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਮਾਛੀਬੁਗਰਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਆਪਣੀ ਜ਼ਮੀਨ 33 ਕਨਾਲ 02 ਮਰਲੇ ਨੂੰ ਠੇਕੇ ਤੇ ਦਿੱਤੀ ਸੀ, ਜਦੋਂ ਉਹ ਮਿਤੀ 29-11-2017 ਨੂੰ ਆਪਣੀ ਜ਼ਮੀਨ ਤੇ ਗੇੜਾ ਮਾਰਨ ਗਈ ਤਾਂ ਦੋਸ਼ੀਆਂ ਨੇ ਉਸਦੀ ਬੀਜੀ ਹੋਈ ਕਣਕ ਵਾਹ ਦਿੱਤੀ ਤੇ ਉਸਨੂੰ ਧਮਕੀਆ ਦਿੱਤੀਆਂ। ਪੁਲਸ ਦੇ ਜਾਂਚ ਅਧਿਕਾਰੀ ਪਾਲ ਸਿੰਘ ਦੱਸਿਆ ਕਿ ਦੋਸ਼ੀ ਕੁਲਦੀਪ ਸਿੰਘ, ਸੁਰਜੀਤ ਸਿੰਘ, ਸੁਖਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
