ਚੋਰੀ ਦੇ ਦੋਸ਼ ਤਹਿਤ ਪੁਲਸ ਨੇ 2 ਚੋਰ ਕੀਤੇ ਕਾਬੂ

Tuesday, Aug 08, 2017 - 05:27 PM (IST)

ਚੋਰੀ ਦੇ ਦੋਸ਼ ਤਹਿਤ ਪੁਲਸ ਨੇ 2 ਚੋਰ ਕੀਤੇ ਕਾਬੂ

ਤਲਵੰਡੀ ਭਾਈ (ਗੁਲਾਟੀ) : ਤਲਵੰਡੀ ਭਾਈ ਪੁਲਸ ਨੇ ਚੋਰੀ ਦੀ ਵਰਦਾਤ ਵਿਚ ਲੋੜੀਂਦੇ 3 ਦੋਸ਼ੀਆਂ ਵਿਚੋਂ 2 ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧ ਵਿਚ ਤਲਵੰਡੀ ਭਾਈ ਪੁਲਸ ਥਾਣੇ ਦੇ ਮੁਖੀ ਹਰਪ੍ਰੀਤ ਸਿੰਘ ਵਿਰਕ ਅਤੇ ਇਸ ਕੇਸ ਦੇ ਜਾਂਚ ਅਧਿਕਾਰੀ ਸਮਰਾਜ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਤਲਵੰਡੀ ਭਾਈ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੇ ਘਰੋਂ ਦੋਸ਼ੀ ਮੰਗਲ ਸਿੰਘ ਪੁੱਤਰ ਲੀਡਰ ਸਿੰਘ, ਬੇਅੰਤ ਸਿੰਘ ਪੁੱਤਰ ਅੰਗਰੇਜ਼ ਸਿੰਘ ਅਤੇ ਬਿੰਦਰ ਸਿੰਘ ਪੁੱਤਰ ਨੰਦ ਸਿੰਘ ਤਿੰਨੇ ਵਾਸੀ ਅਜੀਤ ਨਗਰ, ਤਲਵੰਡੀ ਭਾਈ ਨੇ 3 ਮੋਬਾਇਲ, 25 ਹਜ਼ਾਰ ਰੁਪਏ ਦੀ ਨਕਦੀ ਅਤੇ ਇਕ ਗੈਸ ਸਿਲੰਡਰ ਚੋਰੀ ਕੀਤਾ।
ਜਿਸ 'ਤੇ ਕਰਵਾਈ ਕਰਦਿਆਂ ਪੁਲਸ ਨੇ ਦੌਰਾਨੇ ਗਸ਼ਤ ਤਿੰਨਾਂ ਵਿਚੋਂ ਦੋ ਦੋਸ਼ੀਆਂ ਮੰਗਲ ਸਿੰਘ ਪੁੱਤਰ ਲੀਡਰ ਸਿੰਘ, ਬੇਅੰਤ ਸਿੰਘ ਪੁੱਤਰ ਅੰਗਰੇਜ਼ ਸਿੰਘ ਨੂੰ ਕਾਬੂ ਕਰ ਲਿਆ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।


Related News