ਨਸ਼ਾ ਤਸਕਰ ਪੁਲਸ ਨੂੰ ਦੇਖ ਡੋਡੇ ਸੁੱਟ ਹੋਇਆ ਫਰਾਰ
Sunday, Jan 28, 2018 - 02:59 PM (IST)

ਨਵਾਂਸ਼ਹਿਰ (ਤ੍ਰਿਪਾਠੀ) : ਨਸ਼ਾ ਤਸਕਰਾਂ ਅਤੇ ਸ਼ੱਕੀ ਵਿਅਕਤੀਆਂ ਦੀ ਭਾਲ ਵਿਚ ਨਿਕਲੀ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੂੰ ਦੇਖ ਕੇ ਨਸ਼ਾ ਤਸਕਰ ਡੋਡੇ ਨਾਲ ਭਰਿਆ ਪਲਾਸਟਿਕ ਦਾ ਥੈਲਾ ਸੁੱਟ ਕੇ ਫਰਾਰ ਹੋ ਗਿਆ। ਪੁਲਸ ਨੇ ਦੋਸ਼ੀ ਪਛਾਣ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱੈਸ.ਆਈ. ਦਰਬਾਰਾ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਕਿ ਇਕ ਵਿਅਕਤੀ ਪੁਲਸ ਪਾਰਟੀ ਨੂੰ ਦੇਖ ਕੇ ਸਿਰ 'ਤੇ ਚੁੱਕਿਆ ਪਲਾਸਟਿਕ ਦਾ ਥੈਲਾ ਸੁੱਟ ਕੇ ਭੱਜ ਗਿਆ।
ਪੁਲਸ ਨੇ ਦੱਸਿਆ ਕਿ ਥੈਲੇ ਵਿਚੋਂ 10 ਕਿਲੋਗ੍ਰਾਮ ਡੋਡੇ ਬਰਾਮਦ ਹੋਏ ਹਨ ਜਦਕਿ ਦੋਸ਼ੀ ਦੀ ਪਛਾਣ ਬਿੱਲਾ ਉਰਫ ਪੱਪੂ ਦੇ ਤੌਰ 'ਤੇ ਹੋਈ ਹੈ। ਥਾਣਾ ਸਿਟੀ ਵਿੱਖੇ ਐੱਨ.ਡੀ.ਪੀ.ਐਸ.ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।