ਅੰਮ੍ਰਿਤਸਰ ''ਚ ਬੇਨਕਾਬ ਹੋਇਆ ਸੈਕਸ ਰੈਕੇਟ ਦਾ ਧੰਦਾ, ਇਸ ਤਰ੍ਹਾਂ ਉੱਠਿਆ ਪਰਦਾ

08/26/2017 7:08:37 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਪੁਲਸ ਨੇ ਸਪਾ ਦੀ ਆੜ੍ਹ 'ਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕਰਦਿਆਂ ਸਪਾ ਮਾਲਕ ਅਤੇ ਇਕ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ, ਪੁਲਸ ਨੂੰ ਸੂਚਨਾ ਮਿਲੀ ਸੀ ਕਿ ਯੂਅਰਸ ਸਪਾ ਸੈਂਟਰ 'ਚ ਲੜਕੀਆਂ ਤੋਂ ਥਾਈ ਮਸਾਜ ਦੇ ਨਾਂ 'ਤੇ ਜਿਸਮ ਫਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਹੈ। ਇਸ 'ਤੇ ਪੁਲਸ ਨੇ ਸਪਾ ਸੈਂਟਰ 'ਚ ਛਾਪਾ ਮਾਰਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।
ਫਿਲਹਾਲ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਪਾ ਸੈਂਟਰ ਦੇ ਨਾਂ 'ਤੇ ਚੱਲਦੇ ਇਸ ਸੈਕਸ ਰੈਕੇਟ ਦੇ ਤਾਰ ਕਿਥੋਂ ਤੱਕ ਜੁੜੇ ਹੋਏ ਹਨ।


Related News