ਡੇਰਾ ਪ੍ਰਮੁੱਖ ਦੀ ਧਮਕੀ: ਨਿਹੰਗਾਂ ਨੇ ਕੀਤਾ ਸਹੀ ਕੰਮ, ਮੇਰੇ ਡੇਰੇ ’ਚ ਵੜ ਕੇ ਦੇਖੇ ਪੁਲਸ ਹੋਵੇਗਾ ਬੁਰਾ ਅੰਜਾਮ

Wednesday, Apr 15, 2020 - 06:07 PM (IST)

ਡੇਰਾ ਪ੍ਰਮੁੱਖ ਦੀ ਧਮਕੀ: ਨਿਹੰਗਾਂ ਨੇ ਕੀਤਾ ਸਹੀ ਕੰਮ, ਮੇਰੇ ਡੇਰੇ ’ਚ ਵੜ ਕੇ ਦੇਖੇ ਪੁਲਸ ਹੋਵੇਗਾ ਬੁਰਾ ਅੰਜਾਮ

ਸਮਾਣਾ: ਪੁਲਸ ਨੇ ਡੋਡਾ ਵੇਚਣ ਦੇ ਦੋਸ਼ ’ਚ ਇਕ ਡੇਰਾ ਪ੍ਰਮੁੱਖ ਨੂੰ ਗਿ੍ਰਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਸਦਰ ਸਮਾਣਾ ਦੇ ਪਿੰਡ ਕਾਦਰਾਬਾਦ ਦੇ ਇਕ ਡੇਰੇ ਦੇ ਪ੍ਰਮੁੱਖ ਅਤੇ ਡੇਰੇ ’ਚ ਬਣੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਹਰਜੀਤ ਸਿੰਘ ਨੇ ਪਬਲਿਕ ਅਨਾਉਸਮੈਂਟ ਕਰਕੇ ਪਟਿਆਲਾ ’ਚ ਨਿਹੰਗਾਂ ਵਲੋਂ ਏ.ਐੱਸ.ਆਈ. ਦਾ ਹੱਥ ਕੱਟਣ ਦਾ ਸਮਰਥਨ ਕਰ ਖੇਤਾਂ ’ਚ ਕੰਮ ਕਰ ਰਹੀ ਲੇਬਰ ਨੂੰ (ਡੋਡੇ) ਅਫੀਮ ਵੇਚਣ ਦੀ ਗੱਲ ਕਹੀ।

ਇਹ ਵੀ ਪੜ੍ਹੋ:  ਪੁਲਸ ’ਤੇ ਹਮਲਾ ਕਰਨ ਵਾਲੇ ਨਿਹੰਗਾਂ ਦੀ ਹਮਾਇਤ ਕਰਨ ਵਾਲਾ ਗ੍ਰੰਥੀ ਗ੍ਰਿਫ਼ਤਾਰ

ਇਸ ਦੇ ਨਾਲ ਹੀ ਕਿਹਾ ਕਿ ਕੋਈ ਪੁਲਸ ਵਾਲਾ ਗੁਰਦੁਆਰੇ ’ਚ ਵੜ ਕੇ ਦੇਖੇ ਤਾਂ ਉਸ ਦਾ ਹਾਲ ਪਟਿਆਲਾ ਦੇ ਏ.ਐੱਸ.ਆਈ.ਤੋਂ ਬੁਰਾ ਹੋਵੇਗਾ। ਉਹ ਡੇਰੇ ’ਚ ਹੀ ਅਫੀਮ ਦੀ ਖੇਤੀ ਕਰਦਾ ਸੀ। 45 ਸਾਲਾ ਹੈੱਡ ਗ੍ਰੰਥੀ ਨੇ ਕਿਹਾ ਕਿ ਏ.ਐੱਸ.ਆਈ. ਦਾ ਹੱਥ ਕੱਟਣ ਵਾਲੇ ਨਿਹੰਗਾਂ ਨੇ ਸਹੀ ਕੰਮ ਕੀਤਾ ਹੈ। ਨਿਹੰਗਾਂ ਦੇ ਡੇਰੇ ਸ੍ਰੀ ਖਿਚੜੀ ਸਾਹਿਬ ਗੁਰਦੁਆਰਾ ’ਚ ਜਿਸ ਤਰ੍ਹਾਂ ਪੁਲਸ ਵੜੀ, ਉਨ੍ਹਾਂ ਦੇ ਡੇਰੇ ’ਚ ਵੜੇਗੀ ਤਾਂ ਇਸ ਤੋਂ ਵੀ ਬੁਰਾ ਹਾਲ ਕਰਨਗੇ। ਪੁਲਸ ’ਚ ਹਿੰਮਤ ਹੈ ਤਾਂ ਉਹ ਉਸ ਨੂੰ ਗਿ੍ਰਫਤਾਰ ਕਰਕੇ ਦਿਖਾਉਣ।

ਇਹ ਵੀ ਪੜ੍ਹੋ:  ਕੋਰੋਨਾ ਮੁਸੀਬਤ: 97 ਸਾਲਾ ਬੇਬੇ ਦੇ ਹੌਂਸਲੇ ਬੁਲੰਦ, ਇੰਝ ਕਰ ਰਹੀ ਹੈ ਲੋਕਾਂ ਦੀ ਸੇਵਾ

ਉਸ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਪੁਲਸ ਪਿੰਡ ਤੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਕੱਢ ਕੇ ਸਹੀ ਕੰਮ ਨਹੀਂ ਕਰ ਰਹੀ ਹੈ। ਇਸ ਦੇ ਗੰਭੀਰ ਨਤੀਜੇ ਭੁਗਤਣੇ ਹੋਣਗੇ। ਗਾਜੇਵਾਸ ਪੁਲਸ ਚੌਕੀ ਤੋਂ ਏ.ਐੱਸ.ਆਈ. ਗੁਰਦੇਵ ਸਿੰਘ ਪੁਲਸ ਪਾਰਟੀ ਨੂੰ ਲੈ ਕੇ ਤੁਰੰਤ ਡੇਰੇ ’ਚ ਪਹੁੰਚੇ। ਦੋਸ਼ੀ ਹੈੱਡ ਗ੍ਰੰਥੀ ਹਰਜੀਤ ਸਿੰਘ ਦੇ ਕੋਲ ਪੰਜ ਕਿਲੋ ਡੋਡੇ ਪੋਸਤ ਬਰਾਮਦ ਹੋਇਆ। ਏ.ਐੱਸ.ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਸੋਮਵਾਰ ਦੇਰ ਰਾਤ ਫੜ੍ਹ ਲਿਆ ਸੀ, ਜਿਸ ਦੇ ਬਾਅਦ ਮੰਗਲਵਾਰ ਨੂੰ ਉਸ ਨੂੰ ਅਦਾਲਤ ’ਚ ਪੇਸ਼ ਕਰਕੇ 14 ਦਿਨ ਦੀ ਨਿਆ ਹਿਰਾਸਤ ’ਚ ਜੇਲ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ:  ਪਾਵਰਕਾਮ ਨੇ ਪਲਟਿਆ ਫੈਸਲਾ: ਹੁਣ ਮੀਟਰ ਰੀਡਿੰਗ ਦੇ ਹਿਸਾਬ ਨਾਲ ਹੀ ਆਵੇਗਾ ਬਿੱਲ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਰਜੀਤ ਸਿੰਘ ਦੀ ਪਰਵਰਿਸ਼ ਵੱਖ-ਵੱਖ ਡੇਰਿਆਂ ’ਚ ਹੋਈ ਹੈ। ਕਰੀਬ 12 ਸਾਲ ਪਹਿਲਾਂ ਉਸ ਨੇ ਕਾਦਰਾਬਾਦ ’ਚ ਪੰਚਾਇਤੀ ਜ਼ਮੀਨ ’ਤੇ ਡੇਰਾ ਬਣਾਉਂਦੇ ਹੋਏ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਰੱਖ ਗੁਰਦੁਆਰਾ ਸਥਾਪਿਤ ਕਰ ਲਿਆ ਸੀ। ਉਸ ਨੇ ਬਲਬੇੜਾ ਦੇ ਡੇਰਾ ਮੁੱਖੀ ਦੀ ਤਰ੍ਹਾਂ ਹੀ ਅੜੀਅਲ ਸੁਭਾਅ ਦਾ ਦੱਸਿਆ ਜਾ ਰਿਹਾ ਹੈ। 


author

Shyna

Content Editor

Related News