ਪੁਲਸ ਹੱਥ ਲੱਗੀ ਵੱਡੀ ਕਾਮਯਾਬੀ, ਹਥਿਆਰਾਂ ਸਮੇਤ 3 ਵਿਅਕਤੀ ਕਾਬੂ

Tuesday, Jul 04, 2017 - 12:36 PM (IST)

ਤਰਨਤਾਰਨ, (ਸੋਨੂੰ ਮਿਲਾਪ) - ਤਰਨਤਾਰਨ ਦੇ ਕਸਬਾ ਪੱਟੀ ਦੀ ਪੁਲਸ ਨੂੰ ਉਸ ਸਮੇਂ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਗਈ ਨਾਕਾਬੰਦੀ ਦੇ ਦੌਰਾਨ ਨਾਖਾ ਵਾਲੇ ਬਾਗ ਕੋਲ ਹਥਿਆਰਾਂ ਸਮੇਤ 3 ਵਿਆਕਤੀਆ ਨੂੰ ਕਾਬੂ ਕਰਕੇ ਜਾਂਚ ਕੀਤੀ ਤਾਂ ਇਹ ਲੁੱਟਾ ਖੋਹਾ ਕਰਨ ਵਾਲੇ ਗਿਰੋਹ ਦੇ ਮੈਂਬਰ ਸਨ ।ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆ ਸੋਹਣ ਸਿੰਘ ਡੀ. ਐਸ. ਪੀ. ਪੱਟੀ ਨੇ ਕਿਹਾ ਕਿ ਮੋਹਿਤ ਸ਼ਰਮਾ ਥਾਣਾ ਮੁਖੀ ਪੱਟੀ ਨੇ ਨਾਕਾਬੰਧੀ ਕੀਤੀ ਹੋਈ ਸੀ ਕਿ ਗੁਪਤ ਸੂਚਨਾ ਮਿਲੀ ਕਿ ਬਾਗ 'ਚ ਕੁਝ ਵਿਅਕਤੀ ਲੁੱਟ ਦੀ ਵਾਰਦਾਤ ਨੁੰ ਅੰਜਾਮ ਦੇਣ ਦੀ ਸਜਿਸ਼ ਬਣਾ ਰਹੇ ਹਨ। ਉਨ੍ਹਾਂ ਕੋਲ ਹਥਿਆਰ ਵੀ ਹਨ, ਪੁਲਸ ਨੇ ਨਾਕਾ ਲਗਾ ਕੇ ਇਨ੍ਹਾਂ ਨੂੰ ਆਉਂਦਿਆ ਨੂੰ ਰੋਕਿਆ ਤਾਂ 2 ਵਿਅਕਤੀ ਭੱਜ ਗਏ ਅਤੇ 3 ਕਾਬੂ ਕਰ ਲਏ ਗਏ। ਜਿੰਨ੍ਹਾਂ ਕੋਲੋ 3 ਪਿਸਤੌਲ ਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹਨਾ ਚੋਂ ਮਸ਼ਹੂਰ ਲੁਟੇਰਾ ਜਲਾਦ ਵੀ ਸ਼ਾਮਿਲ ਹੈ। ਜਿਸ ਦੀ ਪੁਲਸ ਨੂੰ ਭਾਲ ਸੀ ਇਸ ਨਾਲ ਇਲਾਕੇ ਚ ਲੁੱਟਾ ਦੀਆਂ ਵਾਰਦਾਤਾ ਨੂੰ ਨੱਥ ਪਾਈ ਜਾ ਸਕਦੀ ਹੈ ਅਤੇ ਭਗੌੜੇ ਜਲਦ ਗ੍ਰਿਫਤਾਰ ਕੀਤੇ ਜਾ ਸਕਣਗੇ ।


Related News