ਪੁਲਸ ਨੇ ਨਾਕੇ ''ਤੇ ਕਾਰ ''ਚੋਂ ਬਰਾਮਦ ਕੀਤੀ ਪਿਸਟਲ ਤੇ 4 ਰੋਂਦ, 3 ਨਾਮਜ਼ਦ

Sunday, Dec 06, 2020 - 05:51 PM (IST)

ਪੁਲਸ ਨੇ ਨਾਕੇ ''ਤੇ ਕਾਰ ''ਚੋਂ ਬਰਾਮਦ ਕੀਤੀ ਪਿਸਟਲ ਤੇ 4 ਰੋਂਦ, 3 ਨਾਮਜ਼ਦ

ਬਟਾਲਾ (ਬੇਰੀ) : ਥਾਣਾ ਕਾਦੀਆਂ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਪਿਸਟਲ ਸਮੇਤ 4 ਰੋਂਦ ਬਰਾਮਦ ਕਰਕੇ 3 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਸਮੇਤ ਕਾਹਲਵਾਂ ਮੋੜ 'ਤੇ ਨਾਕਾਬੰਦੀ ਕੀਤੀ ਹੋਈ ਸੀ, ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਸ਼ਰਨਜੀਤ ਸਿੰਘ ਉਰਫ ਸੰਨੀ ਪੁੱਤਰ ਹਰਜੀਤ ਵਾਸੀ ਕਾਹਲਵਾਂ ਸਮੇਤ 2 ਅਣਪਛਾਤੇ ਵਿਅਕਤੀ ਗੱਡੀ ਨੰ. ਪੀ.ਬੀ.06.ਏ.ਬੀ.9655 'ਤੇ ਸਵਾਰ ਹੋ ਕੇ ਹਰਚੋਵਾਲ ਤੋਂ ਪਿੰਡ ਕਾਹਲਵਾਂ ਸਾਈਡ ਨੂੰ ਆ ਰਹੇ ਹਨ, ਜਿਨ੍ਹਾਂ ਕੋਲ ਬਿਨਾਂ ਲਾਇਸੈਂਸੀ ਹਥਿਆਰ ਹਨ।

ਇਸ ਤੋਂ ਬਾਅਦ ਉਨ੍ਹਾਂ ਪੁਲਸ ਪਾਰਟੀ ਸਮੇਤ ਡੂੰਘਾਈ ਨਾਲ ਵਾਹਨਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਵਕਤ ਕਰੀਬ ਰਾਤ 9 ਵਜੇ ਉਕਤ ਬੋਲੈਰੋ ਗੱਡੀ ਹਰਚੋਵਾਲ ਸਾਈਡ ਵੱਲੋਂ ਆਈ, ਜਿਸਨੂੰ ਸ਼ਰਨਜੀਤ ਸਿੰਘ ਉਰਫ ਸੰਨੀ ਚੱਲਾ ਰਿਹਾ ਸੀ। ਪੁਲਸ ਪਾਰਟੀ ਜਦ ਨੇ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਅਤੇ 2 ਹੋਰ ਅਣਪਛਾਤੇ ਗੱਡੀ ਸੜਕ 'ਤੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਜਦ ਪੁਲਸ ਪਾਰਟੀ ਨੇ ਤਾਲਾਸ਼ੀ ਲਈ ਤਾਂ ਗੱਡੀ ਦੇ ਡੈੱਸ ਬੋਰਡ 'ਚੋਂ ਇਕ ਪਿਸਟਲ ਅਤੇ 4 ਰੋਂਦ ਜਿੰਦਾ ਬਰਾਮਦ ਹੋਏ। ਏ. ਐੱਸ. ਆਈ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਪੁਲਸ ਨੇ ਥਾਣਾ ਕਾਦੀਆਂ 'ਚ ਸਬੰਧਤ ਵਿਅਕਤੀ ਸਮੇਤ 2 ਅਣਪਛਾਤੇ ਵਿਅਕਤੀਆਂ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਹੈ।


author

Gurminder Singh

Content Editor

Related News