ਹਵਾਲਾਤੀਆਂ ਤੋਂ ਮੋਬਾਇਲ ਅਤੇ ਸਿੰਮ ਬਰਾਮਦ, ਮਾਮਲਾ ਦਰਜ
Wednesday, Dec 19, 2018 - 02:51 PM (IST)

ਰੂਪਨਗਰ (ਵਿਜੇ) : ਸਿਟੀ ਪੁਲਸ ਰੂਪਨਗਰ ਨੇ ਜ਼ਿਲਾ ਜੇਲ ਰੂਪਨਗਰ ਦੀਆਂ ਵੱਖ-ਵੱਖ ਬੈਰਕਾਂ 'ਚ ਤਲਾਸ਼ੀ ਦੌਰਾਨ ਇਕ ਅਰੋਪੀ ਤੋਂ ਮੋਬਾਇਲ ਫੋਨ ਅਤੇ ਦੂਸਰੇ ਅਰੋਪੀ ਤੋਂ ਸਿੰਮ ਬਰਾਮਦ ਕੀਤੀ ਹੈ। ਪੁਲਸ ਨੇ ਉਕਤ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਿਟੀ ਪੁਲਸ ਅਨੁਸਾਰ ਜ਼ਿਲਾ ਜੇਲ ਦੀ ਬੈਰਕ ਨੰਬਰ 7 'ਚ ਬੰਦ ਹਵਾਲਾਤੀ ਸ਼ੁਭਮ ਗੌਤਮ ਪੁੱਤਰ ਅਰੁਣ ਗੌਤਮ ਨਿਵਾਸੀ ਜ਼ੀਰਕਪੁਰ ਤੋਂ ਮੋਬਾਇਲ ਫੋਨ ਬਰਾਮਦ ਹੋਇਆ। ਜਦਕਿ ਬੈਰਕ ਨੰਬਰ 4 'ਚ ਅਰੋਪੀ ਅਜੇ ਕੁਮਾਰ ਪੁੱਤਰ ਸਵਾਮੀ ਸਿੰਘ ਨਿਵਾਸੀ ਪਿੰਡ ਮੌੜੂਆਂ (ਜ਼ਿਲਾ ਬਿਲਾਸਪੁਰ) ਤੋਂ ਤਲਾਸ਼ੀ ਦੌਰਾਨ ਇਕ ਸਿੰਮ ਬਰਾਮਦ ਕੀਤਾ ਗਿਆ। ਜਿਸ 'ਤੇ ਸਿਟੀ ਪੁਲਸ ਰੂਪਨਗਰ ਨੇ ਅਰੋਪੀਆਂ 'ਤੇ ਅਪਰਾਧਕ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।