ਪੁਲਸ ਹੱਥ ਲੱਗੀ ਵੱਡੀ ਸਫਲਤਾ, ਭਾਰੀ ਮਾਤਰਾ ''ਚ ਨਾਜਾਇਜ਼ ਸ਼ਰਾਬ ਬਰਾਮਦ

09/18/2017 6:19:01 PM

ਦੋਰਾਹਾ (ਗੁਰਮੀਤ ਕੌਰ) : ਪੁਲਸ ਜ਼ਿਲਾ ਖੰਨਾ ਦੇ ਐੱਸ.ਐੱਸ.ਪੀ. ਨਵਜੋਤ ਸਿੰਘ ਮਾਹਲ ਵੱਲੋਂ ਸਮਾਜ ਅਤੇ ਨਸ਼ਾ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਡੀ.ਐੱਸ.ਪੀ. ਪਾਇਲ ਰਛਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ.ਐੱਚ.ਓ. ਦੋਰਾਹਾ ਮਨਜੀਤ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਤੇਜਾ ਸਿੰਘ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਬਾਅਦ 'ਚ ਦੋਸ਼ੀ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਪਿੰਡ ਕੋਟ ਪਨੈਚ ਥਾਣਾ ਸਦਰ ਖੰਨਾ ਵਜੋਂ ਹੋਈ ਹੈ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਖਬਰ ਵੱਲੋਂ ਪੁਲਸ ਨੂੰ ਸੂਚਨਾ ਮਿਲੀ ਕਿ ਪਿੰਡ ਰਾਜਗੜ੍ਹ ਨੇੜੇ ਇਕ ਗਡਾਊਨ 'ਚ ਰਾਤ ਸਮੇਂ ਦੋਸ਼ੀ ਇਕ ਟਰੱਕ ਨੰਬਰ ਸੀ.ਐਚ. 04 ਏ.-3140 'ਚ ਭਾਰੀ ਮਾਤਰਾ 'ਚ ਨਜ਼ਾਇਜ ਸ਼ਰਾਬ ਲੋਡ ਕਰਕੇ ਵੇਚ ਰਿਹਾ ਹੈ। ਪੁਲਸ ਨੇ ਰਾਤ 11 ਵਜੇ ਦੇ ਕਰੀਬ ਮੌਕੇ 'ਤੇ ਛਾਪੇਮਾਰੀ ਕਰਕੇ ਟਰੱਕ 'ਚੋਂ 4023 ਲੀਟਰ ਦੇਸੀ ਰੰਮ, 153 ਲੀਟਰ ਹਮੀਰਾ ਠੇਕਾ ਦੇਸੀ, 126 ਲੀਟਰ ਅੰਗਰੇਜ਼ੀ ਸ਼ਰਾਬ ਇੰਪੀਰੀਅਲ ਬਲੂ 90 ਲੀਟਰ, ਰੋਇਲ ਸਟੈਗ 18 ਲੀਟਰ, ਰੋਇਲ ਚਲੈਂਜਰ 18 ਲੀਟਰ ਕੁੱਲ 478 ਪੇਟੀਆਂ ਨਜ਼ਾਇਜ ਸ਼ਰਾਬ ਬਰਾਮਦ ਕਰਕੇ ਐਕਸਾਈਜ਼ ਐਕਟ ਦੀ ਧਾਰਾ 61,1,14 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ। ਦੋਸ਼ੀ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਰਿਹਾ।


Related News