ਨਾਭਾ ਪੁਲਸ ਨੇ ਜਾਅਲੀ ਸਿਮ ਐਕਟੀਵੇਟ ਕਰਕੇ ਵੇਚਣ ਦੇ ਦੋਸ਼ ’ਚ ਵਿਅਕਤੀ ਨੂੰ ਕੀਤਾ ਗ੍ਰਿਫਤਾਰ

Wednesday, May 24, 2023 - 06:11 PM (IST)

ਨਾਭਾ (ਖੁਰਾਣਾ) : ਜੇਕਰ ਤੁਸੀਂ ਵੀ ਆਪਣੇ ਮੋਬਾਈਲ ਦਾ ਨਵਾਂ ਸਿਮ ਕਾਰਡ ਲੈਣ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਵੋ ਕਿਉਂਕਿ ਜਿਸ ਰਿਟੇਲਰ ਕੋਲ ਤੁਸੀਂ ਨਵਾਂ ਸਿਮ ਕਾਰਡ ਲੈਣ ਲਈ ਆਪਨੇ ਪਹਿਚਾਣ ਪੱਤਰ ਦੇ ਰਹੇ ਹੋ, ਉਹਨੂੰ ਪਹਿਚਾਣ ਪੱਤਰ ਦੇ ਅਧਾਰ ਤੇ ਰਿਟੇਲਰ ਅੱਗੇ ਸਿਮ ਵੇਚ ਰਿਹਾ ਹੈ ਪਰ ਤੁਹਾਨੂੰ ਪਤਾ ਵੀ ਨਹੀਂ ਕਿ ਮੇਰੇ ਨਾਮ ਤੇ ਹੋਰ ਸਿਮ ਕਾਰਡ ਚੱਲ ਰਹੇ ਹਨ। ਇਸ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਨਾਭਾ ਵਿਖੇ ਜਿਥੇ ਏਅਰਟੈੱਲ ਕੰਪਨੀ ਦੇ ਨੋਡਲ ਅਫਸਰ ਵੱਲੋਂ ਦਰਖਾਸਤ ਦਿੱਤੀ ਗਈ ਕਿ ਜਤਿਨ ਕੁਮਾਰ ਨਾਮ ਦਾ ਰਿਟੇਲਰ ਏਅਰਟੈੱਲ ਕੰਪਨੀ ਦੇ ਸਿਮ ਕਾਰਡ ਐਕਟੀਵੇਟ ਕਰਕੇ ਜਾਅਲੀ ਤੌਰ ’ਤੇ ਵੇਚ ਰਿਹਾ ਹੈ, ਨਾਭਾ ਕੋਤਵਾਲੀ ਪੁਲਸ ਵੱਲੋਂ ਜਾਅਲੀ ਸਿਮ ਤਿਆਰ ਕਰਨ ਦੇ ਦੋਸ਼ ਦੇ ਤਹਿਤ ਜਤਿਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਮੁਲਜ਼ਮ ਜਤਿਨ ਕੁਮਾਰ, ਜਿਸ ਦੀ ਉਮਰ 35 ਸਾਲ ਹੈ। ਪੁਲਸ ਵੱਲੋਂ ਇਸ ਨੂੰ ਜਾਅਲੀ ਸਿਮ ਕਾਰਡ ਵੇਚਣ ਦੇ ਆਰੋਪ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਜਤਿਨ ਕੁਮਾਰ 2017 ਤੋਂ ਜਾਅਲੀ ਸਿਮ ਕਾਰਡ ਕੁਝ ਪੈਸਿਆਂ ਦੇ ਖਾਤਰ ਅੱਗੇ ਵੇਚ ਦਿੰਦਾ ਸੀ। ਇਸ ਦੀ ਭਣਕ ਏਅਰਟੇਲ ਦੇ ਹੈੱਡ ਦਫਤਰ ’ਚ ਲੱਗੀ ਤਾਂ ਚੰਡੀਗੜ੍ਹ ਦੇ ਨੋਡਲ ਅਫਸਰ ਵੱਲੋਂ ਇਸ ਦੀ ਸ਼ਿਕਾਇਤ ਨਾਭਾ ਕੋਤਵਾਲੀ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਸ ਵੱਲੋਂ ਕਾਰਵਾਈ ਕਰਕੇ ਇਸ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹ ਲੈਪਟਾਪ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਜਿਸ ਤੇ ਉੱਹ ਜਾਅਲੀ ਸਿਮ ਕਾਰਡ ਬਣਾਉਂਦਾ ਸੀ ਉਹ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਇਸ ਮੌਕੇ ਨਾਭਾ ਕੋਤਵਾਲੀ ਦੇ ਜਾਂਚ ਅਧਿਕਾਰੀ ਗੁਰਕੀਰਤ ਕੌਰ ਨੇ ਕਿਹਾ ਕਿ ਸਾਨੂੰ ਸਿਮ ਕੰਪਨੀ ਤੋਂ ਇਨਫਰਮੇਸ਼ਨ ਮਿਲੀ ਸੀ। ਜਤਿਨ ਕੁਮਾਰ ਨਾਮ ਦਾ ਰਿਟੇਲਰ ਵੱਖ-ਵੱਖ ਕੰਪਨੀ ਦੇ ਸਿਮ ਕਾਰਡ ਐਕਟੀਵੇਟ ਕਰਕੇ ਜਾਲੀ ਤੌਰ ’ਤੇ ਵੇਚ ਰਿਹਾ ਹੈ। ਇਸ ਦੇ ਖਿਲਾਫ ਚਾਰ ਐੱਫ. ਆਈ. ਆਰ ਲਾਚ ਹੋਈਆਂ ਹਨ। 2017 ਤੋਂ ਜਾਲੀ ਸਿਮ ਕਾਰਡ ਕੁਝ ਪੈਸਿਆਂ ਦੇ ਖਾਤਰ ਅੱਗੇ ਵੇਚ ਦਿੰਦਾ ਸੀ। ਇਸ ਕੋਲੋਂ ਲੈਪਟਾਪ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਇਸ ਖਿਲਾਫ ਵੱਖ-ਵੱਖ ਧਾਰਾਵਾਂ 420, 120 ਬੀ, 465, 467, 471 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।


Gurminder Singh

Content Editor

Related News