5 ਹਜ਼ਾਰ ਨਸ਼ੀਲੇ ਕੈਪਸੂਲਾਂ ਤੇ 3 ਹਜ਼ਾਰ ਗੋਲੀਆਂ ਸਮੇਤ 1 ਕਾਬੂ
Thursday, Nov 09, 2017 - 03:30 PM (IST)
ਰਾਜਾਸਾਂਸੀ/ਚੇਤਨਪੁਰਾ (ਬਿਊਰੋ) - ਪੁਲਸ ਥਾਣਾ ਰਾਜਾਸਾਂਸੀ ਵੱਲੋਂ ਐੱਸ. ਐੱਸ. ਪੀ. ਪੁਲਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਅੱਜ ਰਾਜਾਸਾਂਸੀ ਰੋਡ 'ਤੇ ਸਥਿਤ ਗੁ. ਮੋਰਚਾ ਸਾਹਿਬ ਵਿਖੇ ਨਾਕੇ ਦੌਰਾਨ 3 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ 5 ਹਜ਼ਾਰ ਨਸ਼ੀਲੇ ਕੈਪਸੂਲਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਉਪਰੰਤ ਐੱਸ. ਐੱਚ. ਓ. ਪ੍ਰੇਮਪਾਲ ਸਿੰਘ ਥਾਣਾ ਰਾਜਾਸਾਂਸੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਦੌਰਾਨ ਦੱਸਿਆ ਕਿ ਪੁਲਸ ਪਾਰਟੀ ਸਮੇਤ ਲਾਏ ਗਏ ਵਿਸ਼ੇਸ਼ ਨਾਕੇ ਦੌਰਾਨ ਜਦੋਂ ਅੰਮ੍ਰਿਤਸਰ ਵੱਲੋਂ ਆ ਰਹੇ ਹੀਰੋ ਹੋਂਡਾ ਮੋਟਰਸਾਈਕਲ ਨੂੰ ਰੋਕਿਆ ਤਾਂ ਉਸ 'ਤੇ ਸਵਾਰ ਰਤਨ ਸਿੰਘ ਮੰਗਾ ਪੁੱਤਰ ਸਤਪਾਲ ਸਿੰਘ ਵਾਸੀ ਆਬਾਦੀ ਕਿਸ਼ਨ ਕੋਟ ਇਸਲਾਮਾਬਾਦ (ਅੰਮ੍ਰਿਤਸਰ) ਜਿਸ ਨੇ ਮੋਟਰਸਾਈਕਲ ਦੇ ਹੈਂਡਲ 'ਤੇ ਗੱਤੇ ਦਾ ਡੱਬਾ ਰੱਖਿਆ ਹੋਇਆ ਸੀ, ਜਦ ਗੱਤੇ ਨੂੰ ਖੋਲ੍ਹ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 5 ਹਜ਼ਾਰ ਪਾਰਵਨ ਸਪਾਸ ਕੈਪਸੂਲ ਤੇ 3 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁੱਛਗਿੱਛ ਦੌਰਾਨ ਉਕਤ ਨੌਜਵਾਨ ਨੇ ਦੱਸਿਆ ਕਿ ਇਹ ਨਸ਼ੀਲੇ ਕੈਪਸੂਲ ਤੇ ਗੋਲੀਆਂ ਅਜਨਾਲਾ ਦੇ ਆਸ-ਪਾਸ ਸਰਹੱਦੀ ਖੇਤਰ ਦੇ ਪਿੰਡਾਂ ਵਿਚ ਸਪਲਾਈ ਕਰਨੀਆਂ ਸਨ। ਥਾਣਾ ਮੁਖੀ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤੇ ਗਏ ਉਕਤ ਨੌਜਵਾਨ 'ਤੇ ਨਸ਼ੀਲੇ ਪਦਾਰਥਾਂ ਦਾ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।
