ਪੁਲਸ ਨੇ 13 ਸਾਲਾ ਬੱਚੀ ਨੂੰ ਕੁਝ ਘੰਟਿਆਂ ਹੀ ’ਚ ਲੱਭ ਕੇ ਮਾਪਿਆਂ ਦੇ ਹਵਾਲੇ ਕੀਤਾ
Tuesday, Jan 12, 2021 - 06:16 PM (IST)
ਪਟਿਆਲਾ (ਬਲਜਿੰਦਰ) : ਥਾਣਾ ਸਦਰ ਦੀ ਪੁਲਸ ਨੇ ਐੱਸ. ਐੱਚ. ਓ. ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਜਨਮ ਤੋਂ ਨਾ ਬੋਲ ਅਤੇ ਸੁਣ ਸਕਣ ਅਸਮਰੱਥ 13 ਸਾਲਾ ਬੱਚੀ ਨੂੰ ਲੱਭ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਨਸੀਰਪੁਰ ਫਾਰਮ ਥਾਣਾ ਸਦਰ ਦੀ ਰਹਿਣ ਵਾਲੀ ਕਲਪਨਾ ਨਾਂ ਦੀ ਕੁੜੀ ਦੇ ਪਿਤਾ ਬਲਜੀਤ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ 13 ਸਾਲਾ ਪੁੱਤਰੀ ਕਲਪਨਾ ਘਰ ਵਿਖੇ ਖੇਡਦੀ-ਖੇਡਦੀ ਅਚਾਨਕ ਕਿਤੇ ਬਿਨਾਂ ਦੱਸੇ ਚਲੀ ਗਈ।
ਉਨ੍ਹਾਂ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਅਤੇ ਡੀ. ਐੱਸ. ਪੀ. ਅਜੇਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੰਮ ਕਰਦੇ ਹੋਏ ਕੁੜੀ ਦੀ ਭਾਲ ਲਈ ਟੀਮਾਂ ਨੂੰ ਰਵਾਨਾ ਕਰ ਦਿੱਤਾ। ਪੁਲਸ ਨੇ ਕੁਝ ਘੰਟਿਆਂ ’ਚ ਹੀ ਬੱਚੀ ਨੂੰ ਲੱਭ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਮਾਪਿਆਂ ਨੇ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਅਤੇ ਪੁਲਸ ਦਾ ਧੰਨਵਾਦ ਕੀਤਾ।