ਪੁਲਸ ਨੇ ਛਾਪੇਮਾਰੀ ਦੌਰਾਨ ਬਰਾਮਦ ਕੀਤੀ ਸ਼ਰਾਬ, ਦੋਸ਼ੀ ਮੌਕੇ ''ਤੋਂ ਫਰਾਰ
Tuesday, Sep 19, 2017 - 02:43 PM (IST)
ਝਬਾਲ (ਲਾਲੂਘੁੰਮਣ, ਬਖਤਾਵਰ, ਭਾਟੀਆ) - ਐਕਸਾਇਜ਼ ਵਿਭਾਗ ਅਤੇ ਪੁਲਸ ਦੇ ਸਾਂਝੇ ਅਪਰੇਸ਼ਨ ਦੌਰਾਨ ਮੰਗਲਵਾਰ ਤੜਕਸਾਰ ਪਿੰਡ ਠੱਠਗੜ ਸਥਿਤ ਖੇਤਾਂ 'ਚ ਬਣੇ ਇਕ ਘਰ (ਬਹਿਕ) 'ਤੇ ਮਾਰੇ ਗਏ ਛਾਪੇ ਦੌਰਾਨ ਅਲਕੋਹਲ ਦਾ ਵੱਡਾ ਜ਼ਖ਼ੀਰਾ ਪੁਲਸ ਹੱਥੇ ਲੱਗਾ ਹੈ। ਬਰਾਮਦ ਕੀਤੀ ਗਈ ਇਸ ਅਲਕੋਹਲ ਲਈ ਜਿਥੇ ਪੁਲਸ ਆਪਣੀ ਵੱਡੀ ਕਾਮਯਾਬੀ ਦੱਸ ਰਹੀ ਹੈ ਉਥੇ ਹੀ ਐਕਸਾਇਜ਼ ਵਿਭਾਗ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਵਿਭਾਗ ਪਿਛਲੇ ਦਿਨਾਂ 'ਚ ਪਿੰਡ ਜਗਤਪੁਰਾ ਤੋਂ ਅਲਕੋਹਲ ਦੀ ਬਰਾਮਦੀ ਕੀਤੀ ਗਈ ਹੈ। ਅਪਰੇਸ਼ਨ ਟੀਮ ਦੇ ਮੁੱਖੀ ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਅਧਾਰ 'ਤੇ ਮੰਗਲਵਾਰ ਨੂੰ ਸਵੇਰੇ ਤੜਕਸਾਰ ਪਿੰਡ ਠੱਠਗੜ•ਨਜ਼ਦੀਕ ਇਕ ਖੇਤਾਂ 'ਚ ਬਣੇ ਘਰ (ਬਹਿਕ) 'ਤੇ ਛਾਪਾ ਮਾਰਿਆ ਗਿਆ ਤਾਂ ਘਰ 'ਚੋਂ 68 ਕੈਨ (ਪ੍ਰਤੀ ਕੈਨ 35 ਲੀਟਰ) ਅਤੇ 5 ਡਰੰਮ (ਪ੍ਰਤੀ ਡਰੰਮ 200 ਲੀਟਰ) 3 ਹਜ਼ਾਰ 380 ਲੀਟਰ ਤੋਂ ਵੱਧ ਅਲਕੋਹਲ ਬਰਾਮਦ ਕੀਤੀ ਗਈ। ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਘਰ ਦਾ ਮਾਲਕ ਦਿਲਬਾਗ ਸਿੰਘ ਪੁੱਤਰ ਗੁਰਦੀਪ ਸਿੰਘ ਜੋ ਕੇ ਮੌਕੇ ਤੋਂ ਫਰਾਰ ਹੋਣ 'ਚ ਸਫਲ ਹੋ ਗਿਆ, ਜਿਸ ਵਿਰੋਧ ਐਕਸਾਇਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ। ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਹੋਰ ਵਿਅਕਤੀਆਂ ਦੀ ਵੀ ਸ਼ਮੂਲੀਅਤ ਹੋਣ ਦੇ ਸ਼ੰਕੇ ਹਨ ਜਿਸ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਸਰਕਲ ਇੰਚਾਰਜ ਨਿਸ਼ਾਨ ਸਿੰਘ, ਬਾਊ ਚੂਨੀ ਲਾਲ, ਸੰਦੀਪ ਸਿੰਘ ਠੇਕੇਦਾਰ, ਵਿੱਕੀ ਫਤਿਆਬਾਦ ਆਦਿ ਹਾਜ਼ਰ ਸਨ।
