ਜ਼ਹਿਰੀਲੀ ਚੀਜ਼ ਖਵਾ ਕੇ ਨੌਜਵਾਨ ਨੂੰ ਮਾਰਨ ਦੇ ਦੋਸ਼ ਵਿੱਚ 7 ਲੋਕ ਨਾਮਜ਼ਦ

10/14/2021 11:30:43 AM

ਗੁਰਦਾਸਪੁਰ (ਸਰਬਜੀਤ) - ਥਾਣਾ ਤਿੱਬੜ ਦੀ ਪੁਲਸ ਨੇ ਨੌਜਵਾਨ ਨੂੰ ਜ਼ਹਿਰੀਲੀ ਚੀਜ ਖਵਾ ਕੇ ਮਾਰਨ ਦੇ ਦੋਸ਼ ਵਿੱਚ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸਤਵਿੰਦਰ ਕੌਰ ਪਤਨੀ ਸੁੱਚਾ ਸਿੰਘ ਨੇ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੇ ਤਿੰਨ ਮੁੰਡੇ ਹਨ, ਜੋ ਦੁਬਈ ਵਿਖੇ ਰਹਿੰਦੇ ਹਨ। ਉਸਦਾ ਛੋਟਾ ਮੁੰਡੇ ਰਘਬੀਰ ਸਿੰਘ 9 ਅਕਤੂਬਰ ਨੂੰ ਦੁਬਈ ਤੋਂ ਘਰ ਵਾਪਿਸ ਆਇਆ ਸੀ ਅਤੇ 10 ਅਕਤੂਬਰ ਨੂੰ ਰਘਬੀਰ ਸਿੰਘ ਆਪਣੀ ਸਕੂਟਰੀ ਐਕਟਿਵਾ ’ਤੇ ਸਵਾਰ ਹੋ ਕੇ ਆਪਣੇ ਭਤੀਜੇ ਦਾ ਸਕੂਲ ਬੈਗ ਲੈਣ ਲਈ ਗਿਆ ਸੀ। ਕਾਫ਼ੀ ਲੇਟ ਹੋਣ ’ਤੇ ਉਸਨੇ ਰਘਬੀਰ ਸਿੰਘ ਨੂੰ ਫੋਨ ਕੀਤਾ ਤਾਂ ਉਸਦਾ ਫੋਨ ਬੰਦ ਆ ਰਿਹਾ ਸੀ। 

ਪੜ੍ਹੋ ਇਹ ਵੀ ਖ਼ਬਰ = ਵਿਆਹ ਕਰਵਾਉਣ ਲਈ 3 ਦਿਨ ਪਹਿਲਾਂ ਦੁਬਈ ਤੋਂ ਪਰਤੇ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ (ਤਸਵੀਰਾਂ)

11 ਅਕਤੂਬਰ ਪਤਾ ਲੱਗਾ ਕਿ ਰਘਬੀਰ ਸਿੰਘ ਆਪਣੀ ਸਕੂਟਰੀ ਸਮੇਤ ਸਟੈਡੀਅਮ ਬੱਬੇਹਾਲੀ ਨੇੜੇ ਸੜਕ ’ਤੇ ਡਿੱਗਿਆ ਪਿਆ ਸੀ, ਜਿਸਦੀ ਮੌਤ ਹੋ ਚੁੱਕੀ ਸੀ। ਰਘਬੀਰ ਸਿੰਘ ਦਾ ਪੋਸਟਮਾਰਟਮ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਕਰਵਾਇਆ ਗਿਆ ਸੀ। ਉਸ ਬਾਅਦ ਵਿੱਚ ਪਤਾ ਲੱਗਾ ਹੈ ਕਿ ਰਘਬੀਰ ਸਿੰਘ ਦੋਸ਼ੀ ਸੋਹਣ ਸਿੰਘ ਉਰਫ ਟੀਟਾ ਪੁੱਤਰ ਚੰਨਣ ਸਿੰਘ ਵਾਸੀ ਭੁੱਲੇ ਚੱਕ ਵਗੈਰਾ ਨਾਲ ਘੁੰਮਦਾ ਸੀ। ਸੋਹਣ ਸਿੰਘ, ਗੋਪੀ ਜੋਤੀ, ਜੋਨੀ ਮਸੀਹ, ਮੰਨਾ ਮਸੀਹ, ਸੁਨੀਲ ਮਸੀਹ ਤੇ ਗੋਪੀ ਨੇ ਰਲ ਕੇ ਰਘਬੀਰ ਸਿੰਘ ਨੂੰ ਕੋਈ ਜ਼ਹਿਰੀਲੀ ਚੀਜ ਦੇ ਦਿੱਤੀ ਹੈ, ਜਿਸ ਨਾਲ ਰਘਬੀਰ ਸਿੰਘ ਦੀ ਮੌਤ ਹੋ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)
   


rajwinder kaur

Content Editor

Related News