ਖੇਤ ਵਿੱਚ ਮੋਟਰ ਚਲਾਉਣ ਗਏ ਕਿਸਾਨ ਦੀ ਕਿਸੇ ਜ਼ਹਿਰੀਲੇ ਚੀਜ਼ ਦੇ ਕੱਟਣ ਨਾਲ ਮੌਤ

Thursday, Jun 24, 2021 - 04:24 PM (IST)

ਖੇਤ ਵਿੱਚ ਮੋਟਰ ਚਲਾਉਣ ਗਏ ਕਿਸਾਨ ਦੀ ਕਿਸੇ ਜ਼ਹਿਰੀਲੇ ਚੀਜ਼ ਦੇ ਕੱਟਣ ਨਾਲ ਮੌਤ

ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਨੇੜਲੇ ਪਿੰਡ ਬਖੋਪੀਰ ਵਿਖੇ ਖੇਤ ਵਿੱਚ ਕੰਮ ਕਰਦੇ ਸਮੇਂ ਕਿਸਾਨ ਹਰਪ੍ਰੀਤ ਸਿੰਘ ਨੂੰ ਕਿਸੇ ਜ਼ਹਿਰੀਲੀ ਚੀਜ਼ ਵੱਲੋਂ ਕੱਟ ਲੈਣ ਕਾਰਨ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਹਰਪ੍ਰੀਤ ਸਿੰਘ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਬੀਤੀ ਰਾਤ ਖੇਤ ਵਿੱਚ ਮੋਟਰ ਚਲਾਉਣ ਲਈ ਗਿਆ ਸੀ। ਉਥੋਂ ਹੀ ਪਿਤਾ ਨੇ ਤੜਕੇ 3 ਵਜੇ ਫੋਨ ਕੀਤਾ ਕਿ ਉਸ ਨੂੰ ਕਿਸੇ ਜ਼ਹਿਰੀਲੀ ਚੀਜ਼ ਨੇ ਕੱਟ ਲਿਆ ਹੈ।

ਇਹ ਵੀ ਪੜ੍ਹੋ: ਵਿਧਾਇਕ ਫਤਿਹਜੰਗ ਬਾਜਵਾ ਦੇ ਪੁੱਤਰ ਨੇ ਸਰਕਾਰੀ ਨੌਕਰੀ ਲੈਣ ਤੋਂ ਕੀਤਾ ਇਨਕਾਰ: ਹਰੀਸ਼ ਰਾਵਤ

ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੇ ਪਿਤਾ ਨੂੰ ਇਲਾਜ ਲਈ ਭਵਾਨੀਗੜ੍ਹ ਲੈ ਕੇ ਆ ਰਹੇ ਸਨ ਤਾਂ ਉਸ ਦੇ ਪਿਤਾ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।ਪਿੰਡ ਦੇ ਸਰਪੰਚ ਗੁਰਜੰਟ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ 4 ਏਕੜ ਵਾਲਾ ਛੋਟਾ ਕਿਸਾਨ ਸੀ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇ ਕੇ ਉਸ ਦੀ ਵਿੱਤੀ ਸਹਾਇਤਾ ਕੀਤੀ ਜਾਵੇ।

ਇਹ ਵੀ ਪੜ੍ਹੋ: ਕਾਂਗਰਸ ਦੀ ਖਾਨਾਜੰਗੀ ਅਤੇ ਕੁੰਵਰ ਵਿਜੇ ਪ੍ਰਤਾਪ ਦੀ ‘ਆਪ’ ’ਚ ਐਂਟਰੀ ਨੇ ਪੰਜਾਬ ਦੀ ਸਿਆਸਤ ਹਿਲਾਈ


author

Shyna

Content Editor

Related News