ਜ਼ਹਿਰੀਲੀ ਸ਼ਰਾਬ ਤਰਾਸਦੀ ''ਤੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਸਰਕਾਰ ਨੂੰ ਚਿਤਾਵਨੀ
Tuesday, Aug 04, 2020 - 06:31 PM (IST)
ਤਰਨਤਾਰਨ (ਆਹਲੂਵਾਲੀਆ) : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਜ਼ਹਿਰੀਲੀ ਸ਼ਰਾਬ ਦਾ ਸ਼ਿਕਾਰ ਹੋਏ ਪੀੜਤ ਪਰਿਵਾਰਾਂ ਦੇ ਪਿੰਡਾਂ 'ਚ ਮ੍ਰਿਤਕਾਂ ਦੇ ਵਾਰਸਾਂ ਨੂੰ ਮਿਲਣ ਉਪਰੰਤ ਪੰਜਾਬ ਸਰਕਾਰ ਨੂੰ ਸ਼ਰਾਬ ਮਾਫੀਆ ਖ਼ਿਲਾਫ਼ 302 ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਤੋਂ ਉੱਚ ਪੱਧਰੀ ਪੜਤਾਲ ਕਰਵਾਈ ਜਾਵੇ। ਬ੍ਰਹਮਪੁਰਾ ਨੇ ਤਰਨਤਾਰਨ ਸਿਵਲ ਹਸਪਤਾਲ ਵਿਖੇ ਗੱਲਬਾਤ ਕਰਦੇ ਦੋਸ਼ ਲਾਇਆ ਕਿ ਮਾਝੇ ਦੇ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ 'ਚ ਕਰੀਬ 100 ਲੋਕਾਂ ਦੀ ਮੌਤ, ਨਾਜਾਇਜ਼ ਸ਼ਰਾਬ ਨਾਲ ਹੋਣ ਤੋਂ ਸਪੱਸ਼ਟ ਹੁੰਦਾ ਹੈ ਕਿ ਸਿਆਸਤਦਾਨ-ਪੁਲਸ-ਸ਼ਰਾਬ ਮਾਫੀਏ ਦਾ ਨਾਪਾਕ ਗੱਠਜੋੜ ਦੈਂਤ ਦੇ ਰੂਪ ਵਿਚ ਵਿਚਰ ਰਿਹਾ ਹੈ, ਜਿਸ ਨੇ ਕੀਮਤੀ ਜਾਨਾਂ ਨਿਗਲ ਲਈਆਂ।
ਇਹ ਵੀ ਪੜ੍ਹੋ : ਨਹਿਰ 'ਚ ਪਤੀ-ਪਤਨੀ ਦੀਆਂ ਲਾਸ਼ਾਂ ਦੇਖ ਕੇ ਕੰਬੇ ਲੋਕ, ਇੰਝ ਆਈ ਮੌਤ ਕਿ ਸੋਚਿਆ ਨਾ ਸੀ
ਉਨ੍ਹਾਂ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ, 5-5 ਲੱਖ ਮੁਆਵਜ਼ਾ ਦੇਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਿਆਸੀ ਲੋਕਾਂ ਨੂੰ ਨਾਜਾਇਜ਼ ਸ਼ਰਾਬ ਵੇਚਣ ਤੋਂ ਤੁਰੰਤ ਰੋਕਿਆ ਨਾ ਗਿਆ ਤਾਂ ਫਿਰ ਅਜਿਹੇ ਹੋਰ ਹਾਦਸੇ ਕਿਸੇ ਵੀ ਸਮੇਂ ਵਾਪਰ ਸਕਦੇ ਹਨ। ਇਹ ਸ਼ਰਾਬ ਘਰ ਦੀ ਕੱਢੀ ਨਹੀਂ ਬਲਕਿ ਤਸਕਰਾਂ ਵਲੋਂ ਸਪਲਾਈ ਕੀਤੀ ਨਾਜਾਇਜ਼ ਲਾਹਣ ਸੀ, ਜਿਸ ਨੂੰ ਪੀਣ ਨਾਲ ਇਹ ਦੁਖਾਂਤ ਵਾਪਰਿਆ। ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਖਡੂਰ ਸਾਹਿਬ, ਦਲਜੀਤ ਸਿੰਘ ਗਿੱਲ ਜ਼ਿਲਾ ਪ੍ਰਧਾਨ, ਪ੍ਰਧਾਨ ਕਸ਼ਮੀਰ ਸਿੰਘ ਸੰਘਾ, ਚੇਅਰਮੈਨ ਸਤਿੰਦਰਪਾਲ ਸਿੰਘ ਮੱਲ ਮੋਹਰੀ, ਪਿਆਰਾ ਸਿੰਘ ਦੁਗਲਵਾਲਾ ਅਤੇ ਸਰਪੰਚ ਜਸਪਾਲ ਸਿੰਘ ਲਾਲਪੁਰਾ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ : ਕੈਨੇਡਾ 'ਚ ਫ਼ੌਤ ਹੋਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹੀਪਾਲ ਦਾ ਹੋਇਆ ਸਸਕਾਰ, ਪਰਿਵਾਰ ਨੇ ਸਿਹਰਾ ਲਾ ਕੀਤਾ ਵਿਦਾ