ਜ਼ਹਿਰੀਲੀ ਹਵਾ ਤੇ ਧੂੜ ਭਰੀ ਹਨੇਰੀ ਦੀ ਲਪੇਟ ’ਚ ਆਇਆ ਗੁਰਦਾਸਪੁਰ
Saturday, Jun 16, 2018 - 03:49 AM (IST)

ਗੁਰਦਾਸਪੁਰ(ਵਿਨੋਦ)-ਪੰਜਾਬ ਭਰ ’ਚ ਚਲ ਰਹੀ ਮਿੱਟੀ ਵਾਲੀ ਹਨੇਰੀ ਦੇ ਨਾਲ ਹੂਮਸ ਦੇ ਕਾਰਨ ਜਿਥੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਡਾਕਟਰਾਂ ਦੇ ਅਨੁਸਾਰ ਸਾਹ ਦੀ ਤਕਲੀਫ ਵਾਲੇ ਅਤੇ ਦਮੇ ਦੀ ਮਰੀਜ਼ਾਂ ਦੀ ਵੀ ਗਿਣਤੀ ਕਾਫੀ ਵੱਧ ਗਈ ਹੈ। ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰ ਤੋਂ ਬਾਹਰ ਘੱਟ ਤੋਂ ਘੱਟ ਨਿਕਲਣਾ ਚਾਹੀਦਾ ਹੈ। ਅੱਜ ਸਵੇਰ ਤੋਂ ਹੀ ਸ਼ਹਿਰ ’ਚ ਮਿੱਟੀ ਭਰੇ ਬੱਦਲ ਵਾਂਗ ਅਸਮਾਨ ’ਤੇ ਪੂਰਾ ਜ਼ੋਰ ਸੀ। ਮਿੱਟੀ ਭਰੀ ਹਨੇਰੀ ਵੀ ਚੱਲੀ ਅਤੇ ਕੁਝ ਦੂਰੀ ਤੱਕ ਹੀ ਵਧੀਆਂ ਢੰਗ ਨਾਲ ਵੇਖਿਆ ਜਾ ਸਕਦਾ ਹੈ। ਇਸ ਸੰਬੰਧੀ ਖੇਤੀਬਾਡ਼ੀ ਮਾਹਰਾਂ ਦੇ ਅਨੁਸਾਰ ਜਦ ਤੱਕ ਬਰਸਾਤ ਨਹੀਂ ਹੁੰਦੀ, ਉਦੋਂ ਤੱਕ ਇਹ ਮਿੱਟੀ ਭਰੀ ਹਨੇਰੀ ਜਾਰੀ ਰਹੇਗੀ ਅਤੇ ਇਸ ਦਾ ਅਸਰ ਫਲਾਂ ਤੇ ਸਬਜ਼ੀਆਂ ’ਤੇ ਵੀ ਪੈ ਸਕਦਾ ਹੈ। ਕੀ ਕਹਿੰਦੇ ਹਨ ਮਾਹਰ ਡਾਕਟਰ ਕੇ. ਐੱਸ. ਬੱਬਰ : ਇਸ ਸੰਬੰਧੀ ਗੁਰਦਾਸਪੁਰ ਦੇ ਪ੍ਰਮੁੱਖ ਡਾਕਟਰ ਕੇ.ਐੱਸ.ਬੱਬਰ ਦੇ ਅਨੁਸਾਰ ਇਸ ਧੂਲ ਭਰੀ ਹਨੇਰੀ ਤੇ ਆਸਮਾਨ ’ਤੇ ਛਾਏ ਧੂਡ਼ ਭਰੇ ਬੱਦਲਾਂ ਦੇ ਕਾਰਨ ਸਭ ਤੋਂ ਜਿਆਦਾ ਅਸਰ ਬਜ਼ੁਰਗਾਂ ਤੇ ਬੱਚਿਆਂ ’ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਜਿਥੇ ਬੱਚਿਆਂ ਤੇ ਬਜ਼ੁਰਗਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਣਾ ਚਾਹੀਦਾ ਅਤੇ ਉਥੇ ਘਰਾਂ ਦੇ ਦਰਵਾਜੇ ਤੇ ਖਿਡ਼ਕੀਆਂ ਵੀ ਬੰਦ ਰੱਖਣੀਆਂ ਚਾਹੀਦੀਆਂ ਹਨ। ਇਸ ਮੌਸਮ ’ਚ ਵੱਧ ਤੋਂ ਵੱਧ ਪਾਣੀ ਜਾਂ ਫਲ ਦਾ ਰਸ ਵੀ ਲੈਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮੌਸਮ ’ਚ ਅੱਖਾਂ ਦੀ ਸੁਰੱਖਿਆ ਸੰਬੰਧੀ ਵਿਸ਼ੇਸ ਕਦਮ ਚੁੱਕਣੇ ਚਾਹੀਦੇ ਹਨ ਅਤੇ ਜੇਕਰ ਤਕਲੀਫ ਮਹਿਸੂਸ ਹੋਵੇ ਤਾਂ ਡਾਕਟਰ ਨਾਲ ਸੰਪਰਕ ਜ਼ਰੂਰ ਕੀਤਾ ਜਾਵੇਗਾ।