ਇਕ ਵਾਰ ਫਿਰ ਵਿਵਾਦਾਂ ''ਚ ਆਇਆ ਕਰੋੜਾਂ ਰੁਪਏ ''ਚ ਨਿਲਾਮ ਹੋਣ ਵਾਲਾ ਪੀ.ਐੱਮ. ਮੋਦੀ ਦਾ ਸੂਟ (ਦੇਖੋ ਤਸਵੀਰਾਂ)

05/29/2017 7:02:41 PM

ਨਵੀਂ ਦਿੱਲੀ/ਬਠਿੰਡਾ(ਵਿਜੇ)— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਸਿੱਧ 10 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਅਤੇ ਕਰੋੜਾਂ ਰੁਪਏ ''ਚ ਨਿਲਾਮ ਹੋਣ ਵਾਲਾ ਸੂਟ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ ਆ ਗਿਆ ਹੈ। ਦਰਅਸਲ ਉਕਤ ਸੂਟ ਦੀ ਨੀਲਾਮੀ ਰਾਸ਼ੀ ਦੇ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ। 

PunjabKesari

ਆਰ.ਟੀ.ਆਈ. ਦੇ ਤਹਿਤ ਪੁੱਛਿਆ ਗਿਆ ਜਵਾਬ 
ਉਕਤ ਸੂਟ ਨੂੰ ਗੰਗਾ ਦੀ ਸਫਾਈ ਲਈ ਕਰੋੜਾਂ ਰੁਪਏ ''ਚ ਨਿਲਾਮ ਕਰਨ ਦੇ ਦਾਅਵੇ ਕੀਤੇ ਗਏ ਸਨ ਪਰ ਸੂਟ ਤੋਂ ਮਿਲੀ ਰਕਮ ਬਾਰੇ ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ ਅਤੇ ਮਿਨਿਸਟਰੀ ਆਫ ਰਿਸੋਰਸਿਜ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ। 26 ਅਪ੍ਰੈਲ ਨੂੰ ਬਠਿੰਡਾ ਦੇ ਵਾਸੀ ਹਰਮਿਲਾਪ ਗਰੇਵਾਲ ਨੇ ਗੰਗਾ ਦੀ ਸਫਾਈ ਲਈ ਬਣਾਈ ਗਈ ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ ਨੂੰ ਆਰ. ਟੀ. ਆਈ. ਦੇ ਤਹਿਤ ਉਕਤ ਸੂਟ ਦੀ ਰਕਮ ਬਾਰੇ ਪੁੱਛਿਆ ਸੀ। ਇਸ ਬਾਰੇ ਮਿਸ਼ਨ ਨੇ ਜਵਾਬ ਦਿੱਤਾ ਕਿ ਉਕਤ ਜਾਣਕਾਰੀ ਨਿੱਜੀ ਹੈ, ਜਿਸ ਕਾਰਨ ਇਹ ਨਹੀਂ ਦਿੱਤੀ ਜਾ ਸਕਦੀ। ਬਾਅਦ ''ਚ ਗਰੇਵਾਲ ਨੇ ਮਿਨਿਸਟਰੀ ਆਫ ਵਾਟਰ ਰਿਸੋਰਸਿਜ ਤੋਂ ਉਕਤ ਜਾਣਕਾਰੀ ਮੰਗੀ ਪਰ ਉਨ੍ਹਾਂ ਦਾ ਜਵਾਬ ਆਇਆ ਕਿ ਉਨ੍ਹਾਂ ਦੇ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ। 

PunjabKesari

 


ਗੁਜਰਾਤ ਦੇ ਇਕ ਵਪਾਰੀ ਨੇ ਖਰੀਦਿਆ ਸੀ ਸੂਟ 
ਗਰੇਵਾਲ ਨੇ ਕਿਹਾ ਕਿ ਉਕਤ ਸੂਟ 2015 ਦੌਰਾਨ ਇਹ ਕਹਿ ਕੇ ਨਿਲਾਮ ਕੀਤਾ ਗਿਆ ਸੀ ਕਿ ਇਸ ਨਾਲ ਪ੍ਰਾਪਤ ਕਰੋੜਾਂ ਰੁਪਏ ਨੂੰ ਗੰਗਾ ਦੀ ਸਫਾਈ ਲਈ ਵਰਤੇ ਜਾਣਗੇ। ਇਸੇ ਕਾਰਨ ਗੁਜਰਾਤ ਦੇ ਇਕ ਵਪਾਰੀ ਨੇ ਉਕਤ ਸੂਟ ਨੂੰ 4 ਕਰੋੜ 3 ਲੱਖ ਰੁਪਏ ''ਚ ਖਰੀਦਿਆ ਸੀ ਪਰ ਉਕਤ ਰਕਮ ਗੰਗਾ ਦੀ ਸਫਾਈ ਨਾਲ ਸੰਬੰਧਤ ਕਿਸੇ ਵੀ ਸੰਸਥਾ ਦੇ ਕੋਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸੰਬੰਧਤ ਵਿਭਾਗਾਂ ਦੇ ਕੋਲ ਉਕਤ ਰਾਸ਼ੀ ਨਹੀਂ ਹੈ ਤਾਂ ਆਖਿਰ ਉਹ ਰਕਮ ਕਿੱਥੇ ਗਈ? ਉਨ੍ਹਾਂ ਨੇ ਕਿਹਾ ਕਿ ਉਕਤ ਸੂਟ ਅਮਰੀਕਾ ਤੋਂ ਕਿਸੇ ਨੇ ਪ੍ਰਧਾਨ ਮੰਤਰੀ ਨੂੰ ਤੋਹਫੇ ਦੇ ਤੌਰ ''ਤੇ ਭੇਜਿਆ ਸੀ। ਉਨ੍ਹਾਂ ਨੇ ਉਕਤ ਸੂਟ ਭੇਜਣ ਅਤੇ ਉਸ ਦਾ ਟੈਕਸ ਆਦਿ ਅਦਾ ਕਰਨ ਬਾਰੇ ਵੀ ਪੁੱਛਿਆ ਪਰ ਕਿਸੇ ਨੇ ਇਸ ਸੰਬੰਧਤ ਕੋਈ ਜਾਣਕਾਰੀ ਨਹੀਂ ਦਿੱਤੀ। 


Related News