ਜਲ੍ਹਿਆਂਵਾਲਾ ਬਾਗ ਸ਼ਤਾਬਦੀ ਨੂੰ ਲੈ ਕੇ ਮੋਦੀ ਦਾ ਕੈਪਟਨ 'ਤੇ ਵੱਡਾ ਹਮਲਾ
Sunday, Apr 14, 2019 - 01:48 PM (IST)

ਸ਼੍ਰੀਨਗਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਕਾਂਗਰਸ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਕੱਲ (ਸ਼ਨੀਵਾਰ) ਜਦੋਂ ਜਲ੍ਹਿਆਂਵਾਲਾ ਬਾਗ ਦੇ ਖੂਨੀ ਕਾਂਡ ਦੇ 100 ਸਾਲਾ ਪੂਰੇ ਹੋਣ ਮੌਕੇ ਪੂਰਾ ਦੇਸ਼ ਸ਼ਹੀਦਾ ਨੂੰ ਸਰਧਾਂਜਲੀ ਦੇ ਰਿਹਾ ਸੀ ਤਾਂ ਇਸ ਮੌਕੇ 'ਤੇ ਵੀ ਕਾਂਗਰਸ ਨੇ ਆਪਣੀ ਰਾਜਨੀਤੀ ਦੀ ਖੇਡ ਖੇਡੀ। ਜਦੋਂ ਦੇਸ਼ ਦੇ ਉੱਪ ਰਾਸ਼ਟਰਪਤੀ ਵੈਕਿਊ ਨਾਇਡੂ ਆਯੋਜਿਤ ਪ੍ਰੋਗਰਾਮ 'ਚ ਪਹੁੰਚੇ ਤਾਂ ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਮੌਜੂਦ ਨਹੀਂ ਸੀ। ਕੈਪਟਨ ਸਾਹਿਬ ਉਸ ਸਮੇਂ ਪਰਿਵਾਰ ਦੀ ਭਗਤੀ 'ਚ ਜੁੱਟੇ ਹੋਏ ਸੀ। ਉਹ ਰਾਹੁਲ ਗਾਂਧੀ ਨਾਲ ਜਲਿਆਂਵਾਲੇ ਬਾਗ ਗਏ ਪਰ ਉਨ੍ਹਾਂ ਨੇ ਉਪ ਰਾਸ਼ਟਰਪਤੀ ਨਾਲ ਜਾਣਾ ਠੀਕ ਨਹੀਂ ਸਮਝਿਆ।
ਦੱਸਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਐਤਵਾਰ ਨੂੰ ਸ਼੍ਰੀਨਗਰ 'ਚ ਜੰਮੂ ਦੇ ਕਠੂਆ 'ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ 'ਤੇ ਇੱਕ ਵਾਰ ਤਿੱਖਾ ਵਾਰ ਕੀਤਾ ਹੈ।