ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਦੌਰਾ ਅੱਜ, ਸੁਰੱਖਿਆ ਪ੍ਰਬੰਧ ਕੀਤੇ ਸਖ਼ਤ
Wednesday, Aug 24, 2022 - 09:00 AM (IST)
ਕੁਰਾਲੀ (ਬਠਲਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਮਤਲਬ ਕਿ ਅੱਜ ਪੰਜਾਬ ਆ ਰਹੇ ਹਨ। ਉਨ੍ਹਾਂ ਦੇ ਆਉਣ ’ਤੇ ਪਿਛਲੀ ਵਾਰ ਸੁਰੱਖਿਆ ’ਚ ਹੋਈ ਲਾਪਰਵਾਹੀ ਤੋਂ ਸਬਕ ਲੈਂਦੇ ਹੋਏ ਪੰਜਾਬ ਪੁਲਸ ਨੇ ਇਸ ਵਾਰ ਮੋਹਾਲੀ ’ਚ ਸਖ਼ਤ ਪ੍ਰਬੰਧ ਕੀਤੇ ਹਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਮੋਹਾਲੀ ’ਚ ਹੋਮੀ ਭਾਬਾ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨ ਆ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਇਹ ਪਹਿਲਾ ਪੰਜਾਬ ਦੌਰਾ ਹੈ।
ਇਹ ਵੀ ਪੜ੍ਹੋ : ਵਿਦੇਸ਼ ਕਮਾਈ ਕਰਨ ਗਏ ਪੰਜਾਬੀ ਦੀ ਜ਼ਿੰਦਗੀ 'ਚ ਪਿਆ ਹਨ੍ਹੇਰ, ਪੂਰੀ ਕਹਾਣੀ ਜਾਣ ਪਸੀਜ ਜਾਵੇਗਾ ਦਿਲ
ਉਨ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਪੁਲਸ ਨੇ ਸਮਾਰੋਹ ਵਾਲੀ ਥਾਂ ਤੋਂ 2 ਕਿਲੋਮੀਟਰ ਤੱਕ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਇਸ ਇਲਾਕੇ ਨੂੰ ਨੋ ਫਲਾਈ ਜ਼ੋਨ ਬਣਾ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਇਸ ਵਾਰ 7 ਹਜ਼ਾਰ ਜਵਾਨ ਡਿਊਟੀ ’ਤੇ ਤਾਇਨਾਤ ਰਹਿਣਗੇ। ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਲਈ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੇ ਅਫ਼ਸਰ ਮੋਹਾਲੀ ਪਹੁੰਚ ਗਏ ਹਨ।
ਪੰਜਾਬ ਪੁਲਸ ਤੋਂ ਇਲਾਵਾ ਵਿਸ਼ੇਸ਼ ਸੁਰੱਖਿਆ ਫੋਰਸ ਦੇ ਅਫ਼ਸਰ ਵੀ ਨਿਗਰਾਨੀ ਰੱਖਣਗੇ। ਬੰਬ ਨਿਰੋਧਕ ਦਸਤੇ ਅਤੇ ਡਾਗ ਸਕੁਐਡ ਟੀਮ ਨੂੰ ਸਟੈਂਡਬਾਏ ’ਤੇ ਰੱਖਿਆ ਹੈ। ਜਿੱਥੇ ਪ੍ਰਧਾਨ ਮੰਤਰੀ ਮੋਦੀ ਆ ਰਹੇ ਹਨ, ਉਸ ਹਸਪਤਾਲ ਦੇ ਸਾਹਮਣੇ 3 ਹੈਲੀਪੈਡ ਬਣਾਏ ਗਏ ਹਨ। ਸਮਾਰੋਹ ਵਾਲੀ ਥਾਂ ਨੂੰ ਜਾਣ ਵਾਲੀਆਂ ਸੜਕਾਂ ਦੀ ਵੀ ਮੁਰੰਮਤ ਕਰਵਾਈ ਗਈ ਹੈ। ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਲਈ ਬਲੂ ਬੁੱਕ ਦੀ ਮਦਦ ਨਾਲ ਰੂਟ ਵੀ ਤਿਆਰ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ