ਜਲੰਧਰ ਦੀ ਪਲਾਈਵੁੱਡ ਫੈਕਟਰੀ ’ਚ ਦਰਦਨਾਕ ਘਟਨਾ, ਮਸ਼ੀਨ ’ਚ ਆਉਣ ਕਾਰਣ ਜਨਾਨੀ ਦੀ ਮੌਤ

Tuesday, Nov 30, 2021 - 01:02 PM (IST)

ਜਲੰਧਰ ਦੀ ਪਲਾਈਵੁੱਡ ਫੈਕਟਰੀ ’ਚ ਦਰਦਨਾਕ ਘਟਨਾ, ਮਸ਼ੀਨ ’ਚ ਆਉਣ ਕਾਰਣ ਜਨਾਨੀ ਦੀ ਮੌਤ

ਜਲੰਧਰ (ਮਾਹੀ) : ਥਾਣਾ ਮਕਸੂਦਾ ਅਧੀਨ ਪੈਂਦੇ ਪੰਜਾਬੀ ਬਾਗ ਰਾਊਵਾਲੀ ’ਚ ਸਥਿਤ ਵਿਨਸ ਪਲਾਈਵੁੱਡ ਫੈਕਟਰੀ ’ਚ ਮਸ਼ੀਨ ਦੀ ਲਪੇਟ ’ਚ ਆਉਣ ਨਾਲ ਇਕ ਜਨਾਨੀ ਦੀ ਮੌਤ ਹੋ ਗਈ। ਇਸ ਦੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੇ ਡਿਊਟੀ ਅਫਸਰ ਏ. ਐੱਸ. ਆਈ. ਸਤਨਾਮ ਸਿੰਘ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਨਾਨੀ ਦੀ ਪਛਾਣ ਵਿਮਲਾ ਦੇਵੀ ਪਤਨੀ ਵਿਨੋਦ ਕੁਮਾਰ ਪੰਜਾਬੀ ਬਾਗ ਵਜੋਂ ਹੋਈ ਹੈ। ਇਸ ਸੰਬੰਧ ਵਿਚ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤੀ ਹੈ।


author

Gurminder Singh

Content Editor

Related News