ਸਿਹਤ ਵਿਭਾਗ ਦੀ ਟੀਮ ਨੇ ਪਿਆਈਆਂ ਪਲਸ ਪੋਲੀਓ ਬੂੰਦਾਂ
Sunday, Jan 28, 2018 - 05:11 PM (IST)

ਸਰਾਏ ਅਮਾਨਤ ਖਾਂ (ਨਰਿੰਦਰ) - ਸਰਕਾਰ ਨੇ ਪੋਲੀਓ ਵਰਗੀ ਬਿਮਾਰੀ ਨੂੰ ਦੇਸ਼ 'ਚੋਂ ਖਤਮ ਕਰਨ ਲਈ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਉਣ ਦੀ ਅਪੀਲ ਕੀਤੀ। ਅੱਜ ਸਿਹਤ ਵਿਭਾਗ ਕਸੇਲ ਦੀ ਟੀਮ ਨੇ ਬੱਚਿਆਂ ਨੂੰ ਪੋਲੀਓ ਦੀਆਂ ਬੰਦਾ ਪਿਲਾਉਣ ਲਈ ਸ਼ੁਰੂ ਬਾਬਾ ਬੁੱਢਾ ਸਾਹਿਬ ਤੋਂ ਇਕ ਮੁਹਿੰਮ ਸ਼ੁਰੂ ਕੀਤੀ । ਜਿਸ ਦੀ ਅਗਵਾਈ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਨੇ ਕੀਤੀ। ਇਸ ਦੀ ਸ਼ੁਰੂਆਤ ਮੈਨੇਜਰ ਜਸਪਾਲ ਸਿੰਘ ਅਤੇ ਸੀ. ਮੈਡੀਕਲ ਅਫਸਰ ਡਾ.ਬਲਵਿੰਦਰ ਸਿੰਘ ਨੇ ਛੋਟੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾ ਕੇ ਕੀਤੀ। ਇਸ ਸਮੇ ਜਾਣਕਾਰੀ ਦਿੰਦਿਆਂ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਕਸੇਲ ਹਸਪਤਾਲ ਵਲੋ ਨੋਡਲ ਅਫਸਰ ਡਾ.ਮੇਘਨਾਂ ਸ਼ਰਮਾਂ ਦੀ ਅਗਵਾਈ 'ਚ 200 ਮੁਲਾਜ਼ਮਾਂ ਦੀਆਂ 43 ਟੀਮਾ ਬਣਾ ਕੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਉਣ ਦੀ ਡਿਉਟੀਆਂ ਲਾਇਆ ਹਨ। ਇਹ ਟੀਮਾਂ ਬਾਕੀ ਰਹਿੰਦੇ ਬੱਚਿਆਂ ਨੂੰ ਘਰ-ਘਰ ਜਾ ਕੇ ਬੂੰਦਾਂ ਪਿਲਾਉਣਗੀਆਂ।ਇਸ ਸਮੇ ਡਾ.ਨੀਤਿਕਾਂ, ਡਾ. ਸੁਖਮਨੀ, ਬੀ. ਈ. ਈ. ਗੁਰਸਿਮਰਤ ਕੌਰ, ਸਤਪਾਲ ਸਿੰਘ ਆਦਿ ਹਾਜ਼ਰ ਸਨ।