ਸਿਆਸੀ ਮੈਦਾਨ ’ਚ ਦਮਦਾਰ ਪਾਰੀ ਖ਼ੇਡ ਰਹੇ ਸਿਆਸੀ ਲੀਡਰਾਂ ਵੱਲ ਲੋਕਾਂ ਦੀ ਡੂੰਘੀ ਨਜ਼ਰ

Sunday, May 23, 2021 - 06:12 PM (IST)

ਬਾਘਾ ਪੁਰਾਣਾ (ਚਟਾਨੀ): ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਵਿਚ ਵੱਡੀ ਛਾਪ ਛੱਡਣ ਵਾਲਾ ਨਵਜੋਤ ਸਿੰਘ ਸਿੱਧੂ ਹੁਣ ਉਨ੍ਹਾਂ ਪੰਜਾਬੀਆਂ ਦੇ ਦਿਲਾਂ ਉਪਰ ਵੀ ਰਾਜ ਕਰਦਾ ਦਿਖਾਈ ਦੇ ਰਿਹਾ ਹੈ ਜਿਹੜੇ ਪੰਜਾਬੀ ਅਜਿਹੇ ਸਿਆਸਤਦਾਨਾਂ ਤੋਂ ਧੁਰ ਅੰਦਰ ਤੱਕ ਦੁਖੀ ਹਨ, ਜਿਹੜੇ ਸਿਆਸਤਦਾਨਾਂ ਨੇ ਹਰੇਕ ਮੁੱਦੇ ਉਪਰ ਲੋਕਾਂ ਦੀ ਭਲਾਈ ਦੀ ਬਜਾਏ ਸਿਰਫ਼ ਆਪਣੇ ਸਿਆਸੀ, ਸਮਾਜਿਕ ਅਤੇ ਆਰਥਿਕ ਸਵਾਰਥਾਂ ਵੱਲ ਹੀ ਆਪਣਾ ਧਿਆਨ ਕੇਂਦਰਿਤ ਕਰੀ ਰੱਖਿਆ।ਸਾਫ਼-ਸੁਥਰੇ ਅਕਸ ਵਾਲਾ ‘ਨਵਜੋਤ’ ਹੁਣ ਅਜਿਹੇ ਸਿਆਸਤਦਾਨਾਂ ਦੀਆਂ ਅੱਖਾਂ ਵਿਚ ‘ਸੂਲ) ਵਾਂਗ ਰੜਕ ਰਿਹਾ ਹੈ, ਜਿਨ੍ਹਾਂ ਨੇ ਸਿਆਸਤ ਨੂੰ ਲੋਕ ਸੇਵਾ ਨਹੀਂ ਬਲਕਿ ਤਿਜੋਰੀਆਂ ਭਰਨ ਵਾਲਾ ਸਾਧਨ ਸਮਝਦਿਆਂ ਪੈਰ-ਪੈਰ ਉਪਰ ਵਾਅਦਾ ਖਿਲਾਫ਼ੀ, ਝੂਠ, ਧਰਮ ਦੀ ਦੁਰਵਰਤੋਂ ਕਰਨ ਅਤੇ ਹਰ ਕਿਸਮ ਦੀਆਂ ਭ੍ਰਿਸ਼ਟ ਚਾਲਾਂ ਚੱਲਣ ਤੋਂ ਭੋਰਾ ਭਰ ਵੀ ਗੁਰੇਜ਼ ਨਹੀਂ ਕੀਤਾ। ਸਮੇਂ ਦੀ ਮੌਜੂਦਾ ਸਰਕਾਰ ਦੇ ਕਮਾਂਡਰ ਉਪਰ ਹਮਲਾਵਰ ਰੁਖ਼ ਅਪਨਾਉਣ ਵਾਲਾ ਸਿੱਧੂ ਅਜੇ ਵੀ ਆਪਣਾ ਪੈਰ ਪਿੱਛੇ ਹਟਾਉਣ ਨੂੰ ਤਿਆਰ ਨਹੀਂ ਜਦਕਿ ਕਈ ਹੋਰ ਜਿਨ੍ਹਾਂ ਨੇ ਸਿੱਧੂ ਦੇ ਕਦਮ ਉਪਰ ਕਦਮ ਤਾਂ ਧਰਿਆ, ਪਰ ਉਨ੍ਹਾਂ ਨੇ ਆਪਣੇ ਤੇਵਰ ਕਾਫ਼ੀ ਨਰਮ ਕਰ ਲਏ ਹਨ।

ਇਹ ਵੀ ਪੜ੍ਹੋ: ਲਹਿਰਾਗਾਗਾ : ਅੰਡਰਬ੍ਰਿਜ ’ਚ ਦਸ ਫੁੱਟ ਤਕ ਭਰੇ ਪਾਣੀ ਵਿਚਕਾਰ ਫਸੀ ਲੋਕਾਂ ਨਾਲ ਭਰੀ ਬੱਸ, ਪਇਆ ਚੀਕ-ਚਿਹਾੜਾ

ਨਵਜੋਤ ਸਿੰਘ ਸਿੱਧੂ ਨੇ ਬੇਬਾਕੀ ਵਾਲੇ ਟਵੀਟਾਂ ਦੇ ਨਾਲ ਨਾਲ ਪਰਗਟ ਸਿੰਘ ਵਰਗੇ ਦਲੇਰ ਵਿਧਾਇਕ ਦਾ ਕੈਪਟਨ ਖਿਲਾਫ਼ ਮੈਦਾਨ ਵਿਚ ਨਿਤਰਨਾ ਅਤੇ ਹਰੇਕ ਚੁਣੌਤੀ ਦਾ ਟਾਕਰਾ ਕਰਨ ਲਈ ਆਪਣੇ ਆਪ ਨੂੰ ਸਮਰੱਥ ਦੱਸਣਾ ਦਰਸਾਉਂਦਾ ਹੈ ਕਿ ਜੇਕਰ ਉਹ ਹਾਕੀ ਟੀਮ ਦੀ ਕਪਤਾਨੀ ਕਰ ਸਕਦਾ ਹੈ ਤਾਂ ਸਿਆਸਤ ਦੇ ਕਪਤਾਨ ਨਾਲ ਦੋ ਹੱਥ ਕਰਨ ਤੋਂ ਵੀ ਪਿੱਛੇ ਨਹੀਂ ਹਟ ਸਕਦਾ।ਖੇਡਾਂ ਵਾਲੇ ਪਾਸੇ ਦੇ ਦੋਹਾਂ ਕਪਤਾਨਾਂ ਮੂਹਰੇ ਚੁਣੌਤੀ ਬਣਨ ਵਾਲੇ ਸਿਆਸੀ ਕਪਤਾਨ ਉਪਰ ਅਕਾਲੀ ਦਲ ਨਾਲ ਰਲੇਵੇਂ ਦੇ ਘਰ ਘਰ ਵਿਚੋਂ ਲਗਦੇ ਦੋਸ਼ਾਂ ਮੂਹਰੇ ਸਿਆਸੀ ਕਪਤਾਨ ਕਿੰਨਾ ਕੁ ਚਿਰ ਟਿਕ ਸਕਣਗੇ। ਇਹ ਤਾਂ ਸਮਾਂ ਹੀ ਦੱਸੇਗਾ, ਪਰ ਇਹ ਸਪੱਸ਼ਟ ਹੈ ਕਿ ਕ੍ਰਿਕਟ ਅਤੇ ਹਾਕੀ ਕਪਤਾਨਾਂ ਦਾ ਇਸ ਜੰਗ ਵਿਚੋਂ ਪਿੱਛੇ ਹਟਣਾ ਅਸਲੋਂ ਅਸੰਭਵ।

ਇਹ ਵੀ ਪੜ੍ਹੋ: ਬਰਨਾਲਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਦੇ ਨੌਜਵਾਨ ਦਾ ਮਨੀਲਾ ’ਚ ਕਤਲ

ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਹੁਰਾਂ ਨੇ ਤਾਂ ਇਹ ਵੀ ਵਾਰ-ਵਾਰ ਸਪੱਸ਼ਟ ਕਿਹਾ ਹੈ ਕਿ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਭਾਵੇਂ ਉਹ ਕਿੱਡੇ ਵੀ ਤਾਕਤਵਰ ਹੋਣ ਨੂੰ ਜੇਲਾਂ ਅੰਦਰ ਸੁੱਟਣ ਲਈ ਗੁੱਟਕਾ ਸਾਹਿਬ ਨੂੰ ਹੱਥਾਂ ਵਿਚ ਲੈ ਕੇ ਸਹੁੰ ਚੁੱਕਣ ਵਾਲੇ ਕੈਪਟਨ ਸਿੰਘ ਨੇ ਤਾਂ ਹੁਣ ਅਜਿਹੇ ਵਾਅਦਿਆਂ ਨੂੰ ਯਾਦ ਕਰਵਾਉਣ ਵਾਲੇ ਆਪਣੇ ਹੀ ਵਿਧਾਇਕਾਂ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਜਿਥੋਂ ਜਾਹਿਰ ਹੈ ਕਿ ਉਹ ਅਕਾਲੀ ਦਲ ਨਾਲ ਫਰੈਂਡਲੀ ਮੈਚ ਖੇਡ ਰਹੇ ਹਨ।ਕੈਪਟਨ ਅਮਰਰਿੰਦਰ ਸਿੰਘ ਖਿਲਾਫ਼ ਅਤੇ ਸਿੱਧੂ ਅਤੇ ਪਰਗਟ ਦੇ ਹੱਕ ਵਿਚ ਬਹੁਗਿਣਤੀ ਪੰਜਾਬੀਆਂ ਵਿਚ ਪੁੱਜ ਰਿਹਾ ਸੁਨੇਹਾ 2022 ਵਿਚ ਸਿਆਸੀ ਸਮੀਕਰਨਾਂ ਵਿਚ ਵੱਡੇ ਬਦਲਾਅ ਵੱਲ ਇਸ਼ਾਰੇ ਕਰ ਰਿਹਾ ਹੈ। ਪੰਜਾਬੀ ਹੁਣ ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਵਰਗੇ ਦਲੇਰ ਆਗੂਆ ਦੇ ਮੂੰਹਾਂ ਵੱਲ ਤਕ ਰਹੇ ਹਨ।

ਇਹ ਵੀ ਪੜ੍ਹੋ: ਰਾਮ ਰਹੀਮ ਦੀ ਰਿਹਾਈ ’ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ, ਕਿਹਾ ਸਾਜ਼ਿਸ਼ ਤਹਿਤ ਮਿਲੀ ਪੈਰੋਲ (ਵੀਡੀਓ)

ਕੀ ਕਹਿੰਦੇ ਹਨ ਸਿਆਸੀ ਵਿਸ਼ਲੇਸ਼ਕ
ਸੂਬੇ ਦੀਆਂ ਸਿਆਸੀ ਗਤੀਵਿਧੀਆਂ ’ਤੇ ਪਲ-ਪਲ ਦੀ ਨਜ਼ਰ ਰੱਖਣ ਵਾਲੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਸਾਫ਼ ਸੁਥਰੇ ਅਕਸ ਵਾਲੇ ਵਿਅਕਤੀ ਹਨ ਜਿਨ੍ਹਾਂ ਨੇ ਖੇਡਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਸੂਬੇ ਦੇ ਸਿਆਸੀ ਗੰਧਲੇਪਨ ’ਚੋਂ ਕੁਰੀਤੀਆਂ ਨੂੰ ਖਤਮ ਕਰ ਕੇ ਇਕ ਨਿੱਗਰ ਢਾਂਚਾ ਉਸ਼ਾਰਨ ਦੀ ਆਸ ਨਾਲ ਇਸ ਖੇਤਰ ਵਿਚ ਪ੍ਰਵੇਸ਼ ਕੀਤਾ ਸੀ, ਪਰ ਅੱਜ ਤੱਕ ਜਿਨ੍ਹਾਂ ਪਾਰਟੀਆਂ ਵਿਚ ਉਹ ਗਏ ਉਨ੍ਹਾਂ ਉਪਰ ਸਿਆਸੀ ਪਾਰਟੀਆਂ ਦਾ ਗਲਬਾ ਭਾਰੂ ਹੋ ਗਿਆ, ਜਿਸ ਨੇ ਸਿੱਧੂ ਅਤੇ ਪਰਗਟ ਸਿੰਘ ਨੂੰ ਨਿਰਾਸ਼ ਹੀ ਕੀਤਾ, ਪਰ ਉਨ੍ਹਾਂ ਨੇ ਹੁਣ ਤੱਕ ਹਾਰ ਨਹੀਂ ਮੰਨੀ, ਸਗੋਂ ਅਹੁਦੇ ਛੱਡੇ। ਆਪਣੇ ਅਕਾਵਾਂ ਮੂਹਰੇ ਗੋਡੇ ਵੀ ਨਹੀਂ ਟੇਕੇ। ਲੋਕਾਂ ਦੇ ਧਾਰਮਿਕ ਅਤੇ ਸਮਾਜਿਕ ਮੁੱਦਿਆਂ ਦੀ ਲੜਾਈ ਲੜਨ ਵਾਸਤੇ ਦੋਹੇ ਆਗੂ ਵੀ ਅਡੋਲ ਖੜੇ ਹਨ। ਸਿਆਸੀ ਵਿਸ਼ਲੇਸ਼ਕਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਉਕਤ ਦੋਹਾਂ ਵੱਲ ਆਸ ਭਰੀਆਂ ਨਜ਼ਰਾਂ ਨਾਲ ਤੱਕ ਰਹੇ ਹਨ। ਉਕਤ ਦੋਹਾਂ ਆਗੂਆਂ ਉਪਰ ਤੀਜੀ ਜਾਂ ਚੋਥੀ ਧਿਰ ਦੀ ਵੀ ਅੱਖ ਹੈ ਜੇਕਰ ਉਕਤ ਦੋਹੇ ਆਗੂ ਕਿਸੇ ਨਿੱਗਰ ਧਿਰ ਵਿਚ ਸ਼ਾਮਲ ਹੋ ਜਾਂਦੇ ਹਨ ਤਾਂ ਦੋਹੇ ਧਿਰਾਂ ਦਾ ਬੇੜਾ ਬੰਨੇ ਲੱਗ ਸਕਦਾ ਹੈ ਅਤੇ ਲੋਕਾਂ ਦਾ ਵੀ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁੱਟਣ ਦੀ ਆਸ ਬੱਝ ਸਕਦੀ ਹੈ।

ਇਹ ਵੀ ਪੜ੍ਹੋ:  ਗਿੱਦੜਬਾਹਾ ਹਲਕੇ ਵਿਚ ਬਲੈਕ ਫੰਗਸ ਦੇ 2 ਸ਼ੱਕੀ ਕੇਸ, ਇਕ ਦੀ ਮੌਤ

ਨਵਜੋਤ ਸਿੱਧੂ ਜਗਾ ਸਕਦੇ ਨੇ ਕਿੱਧਰੇ ਨਵੀਂ ਜੋਤ
ਨਵਜੋਤ ਸਿੰਘ ਸਿੱਧੂ ਜਿਸ ਨੇ ਹੁਣ ਤੱਕ ਤਿੰਨ ਪਾਰਟੀਆਂ ਨੂੰ ਅਜਮਾ ਕੇ ਦੇਖ ਲਿਆ ਹੈ ਅਤੇ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਸਿੱਧੂ ਅਜਿਹੇ ਵਿਅਕਤੀ ਨਹੀਂ ਕਿ ਉਹ ਹਾਰ ਮੰਨ ਕੇ ਘਰ ਬੈਠਾ ਜਾਣ ਉਹ ਤਾਂ ਵੱਡੇ-ਵੱਡੇ ਅਹੁਦੇ ਪਰੇ ਧਕੇਲ ਕੇ ਅਗਲੀ ਮੰਜਿਲ ਵੱਲ ਵਧਣ ਦਾ ਜ਼ਜ਼ਬਾ ਰੱਖਦੇ ਹਨ। ਪੰਜਾਬ ਦੇ ਲੋਕ ਜਾਣਦੇ ਹਨ ਕਿ ਬਹੁਗਿਣਤੀ ਸਿਆਸਤਦਾਨ ਸਤਾ ਦੀ ਕੁਰਸੀ ਦੇ ਪਾਵਿਆਂ ਨੂੰ ਹੱਥ ਪਾਉਣ ਲਈ ਧਰਤੀ ਉਪਰ ਢਿੱਡ ਲਿਟਾਉਣ ਵਾਲੇ ਹਨ, ਪਰੰਤੂ ਸਿੱਧੂ ਨੇ ਮੰਤਰੀ ਪਦ ਨੂੰ ਠੁਕਰਾਇਆ ਹੋਇਆ ਹੈ। ਇਸ ਲਈ ਉਹ ਤਾਂ ਸਿਆਸੀ ਖੇਤਰ ਵਿਚੋਂ ਭ੍ਰਿਸ਼ਟਾਚਾਰ ਖਤਮ ਕਰ ਕੇ ਇਕ ਨਿਗਰ ਸਿਆਸੀ ਮਹੌਲ ਸਿਰਜਣ ਦੇ ਇੱਛੁਕ ਹਨ ਅਤੇ ਉਹ ਇਸ ਇੱਛਾ ਦੀ ਪੂਰਤੀ ਲਈ ਨਵਾਂ ਰਾਹ ਜ਼ਰੂਰ ਤਲਾਸ਼ ਸਕਦੇ ਹਨ ਜਾਂ ਫਿਰ ਕਾਂਗਰਸ ਪਾਰਟੀ ਵਿਚ ਆਪਣਾ ਝੰਡਾ ਉਚਾ ਕਰ ਸਕਦੇ ਹਨ।

ਇਹ ਵੀ ਪੜ੍ਹੋ: ਬਠਿੰਡਾ ਦੇ ਗੁਰਦੁਆਰਾ ਸਾਹਿਬ ’ਚ ਰਾਮ ਰਹੀਮ ਦੀ ਰਿਹਾਈ ਲਈ ਅਰਦਾਸ ’ਤੇ ਛਿੜਿਆ ਵਿਵਾਦ, ਵੀਡੀਓ ਵਾਇਰਲ

ਪਰਗਟ ਸਿੰਘ ਵੀ ਹੋ ਸਕਦੇ ਨੇ ਕਿਤੇ ਹੋਰ ਪ੍ਰਗਟ
ਪਰਗਟ ਸਿੰਘ ਵੀ ਇਕ ਬੇਬਾਕ ਸਿਆਸਤਦਾਨ ਹਨ, ਜੋ ਆਪਣੀ ਬੇਬਾਕੀ ਵਜੋਂ ਨਿਵੇਕਲੀ ਪਹਿਚਾਣ ਰੱਖਦੇ ਹਨ। ਉਹ ਵੀ ਚਾਹੁੰਦੇ ਹਨ ਕਿ ਨਿੱਗਰ ਸਮਾਜਿਕ, ਸਿਆਸੀ ਅਤੇ ਧਾਰਮਿਕ ਢਾਂਚਾ ਹੀ ਸੂਬੇ ਨੂੰ ਖੁਸ਼ਹਾਲ ਕਰ ਸਕਦਾ ਹੈ, ਇਸ ਲਈ ਜ਼ਰੂਰੀ ਹੈ ਕਿ ਵਿਧਾਨ ਸਭਾ ਵਿਚ ਸਿਰਫ਼ ਇਕਤਰਫ਼ੀ ਜਾਂ ਤਾਨਾਸ਼ਾਹੀ ਵਾਲੀ ਗੱਲ ਨਾ ਹੋਵੇ। ਜੇਕਰ ਪਰਗਟ ਸਿੰਘ ਜਾਂ ਬਹੁਗਿਣਤੀ ਲੋਕਾਂ ਦੇ ਅਨੁਕੂਲ ਗੱਲ ਨਾ ਬਣੀ ਤਾਂ ਫਿਰ ਉਨ੍ਹਾਂ ਦਾ ਵੀ ਕਿਸੇ ਹੋਰ ਧਿਰ ਵਿਚ ਪਰਗਟ ਹੋ ਜਾਣ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਹਨ। ਦੋਹੇਂ ਆਗੂ ਨਿਰਾਸ਼ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੀ ਇੱਛਾ ਰੱਖਦੇ ਹਨ ਤਾਂ ਜੋ ਸਾਜਗਾਰ ਸਿਆਸੀ ਮਹੌਲ ਬਣ ਸਕਦੇ।

ਇਹ ਵੀ ਪੜ੍ਹੋ:  ਸਾਵਧਾਨ! ਕੋਰੋਨਾ ਦੇ ਨਾਲ-ਨਾਲ ਪੰਜਾਬ 'ਤੇ ਮੰਡਰਾਉਣ ਲੱਗਾ ਬਲੈਕ ਫੰਗਸ ਦਾ ਖ਼ਤਰਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News