ਈ. ਓ. ਦੀ ਅਗਵਾਈ ’ਚ ਪਲਾਸਟਿਕ ਦੇ ਲਿਫਾਫੇ ਵੇਚਣ ਵਾਲਿਅਾਂ ਖਿਲਾਫ ਛਾਪੇਮਾਰੀ

Wednesday, Jun 27, 2018 - 05:49 AM (IST)

ਈ. ਓ. ਦੀ ਅਗਵਾਈ ’ਚ ਪਲਾਸਟਿਕ ਦੇ ਲਿਫਾਫੇ ਵੇਚਣ ਵਾਲਿਅਾਂ ਖਿਲਾਫ ਛਾਪੇਮਾਰੀ

ਜੰਡਿਆਲਾ ਗੁਰੂ,  (ਸ਼ਰਮਾ, ਸੁਰਿੰਦਰ)-  ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਲਾਸਟਿਕ ਦੇ ਲਿਫਾਫੇ ਬੰਦ ਕਰਵਾਉਣ ਦੇ ਮਕਸਦ ਨਾਲ ਨਗਰ ਕੌਂਸਲ ਦੇ ਈ. ਓ. ਜਗਤਾਰ ਸਿੰਘ, ਜਨਰਲ ਇੰਸਪੈਕਟਰ ਸਵਰਨਦਾਸ ਗਿੱਲ, ਸੈਨੇਟਰੀ ਇੰਸਪੈਕਟਰ ਕ੍ਰਿਪਾਲ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਮਾਤਾ ਪ੍ਰਸਾਦ ਆਦਿ ਨੇ ਜੰਡਿਆਲਾ ਗੁਰੂ ਕੇ ਬਾਜ਼ਾਰਾਂ ’ਚ ਜਾ ਕੇ ਦੁਕਾਨਦਾਰਾਂ ਤੋਂ ਪਲਾਸਟਿਕ ਦੇ ਲਿਫਾਫੇ ਇਕੱਠੇ ਕੀਤੇ। ਇਸ ਮੌਕੇ ਰੇਹਡ਼ੀ-ਫਡ਼੍ਹੀ ਵਾਲਿਆਂ ਤੋਂ ਵੀ ਲਿਫਾਫੇ ਲੈ ਕੇ ਚਿਤਾਵਨੀ ਦਿੱਤੀ ਗਈ ਕਿ ਅੱਗੇ ਤੋਂ ਇਹ ਲਿਫਾਫੇ ਮੁਕੰਮਲ ਤੌਰ ’ਤੇ ਬੰਦ ਕੀਤੇ ਜਾਣ।
 ਵਰਣਨਯੋਗ ਹੈ ਕਿ ਜਦੋਂ ਲਿਫਾਫੇ ਫਡ਼ਨ ਵਾਲੀ ਟੀਮ ਬਾਜ਼ਾਰ ’ਚ ਆਈ ਤਾਂ ਰੌਲਾ ਪੈ ਗਿਆ ਕਿ ਨਗਰ ਕੌਂਸਲ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਭਾਰੀ ਜੁਰਮਾਨੇ ਕੀਤੇ ਜਾਣਗੇ ਪਰ ਈ. ਓ. ਜਗਤਾਰ ਸਿੰਘ ਨੇ ਸਿਰਫ ਚਿਤਾਵਨੀ ਦੇ ਕੇ ਹੀ ਛੱਡ ਦਿੱਤਾ ਕਿ ਅੱਗੇ ਤੋਂ ਇਹ ਲਿਫਾਫੇ ਨਾ ਵੇਚੇ ਜਾਣ, ਜੇ ਫਿਰ ਵੀ ਕੋਈ ਫਡ਼ਿਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਅੱਜ ਲਗਭਗ 1 ਕੁਇੰਟਲ ਪਲਾਸਟਿਕ ਦੇ ਲਿਫਾਫੇ ਫਡ਼ੇ ਗਏ। 


Related News