ਹਰੇਕ ਇਨਸਾਨ ਨੂੰ ਖੁਸ਼ੀ ਦੇ ਮੌਕੇ ''ਤੇ ਵੱਧ ਤੋ ਵੱਧ ਪੌਦੇ ਲਗਾਉਣੇ ਚਾਹੀਦੇ ਹਨ – ਕਾਕਾ ਅਮਰਿੰਦਰ ਸਿੰਘ ਦਾਤੇਵਾਸ
Thursday, Aug 31, 2017 - 05:10 PM (IST)

ਬੋਹਾ (ਮਨਜੀਤ) - ਸਰਕਾਰੀ ਮਿਡਲ ਸਕੂਲ ਕਾਸਮਪੁਰ ਛੀਨੇ ਦੇ ਖੁੱਲੇ ਵਿਹੜੇ ਵਿਖੇ ਸਕੂਲ ਦੇ ਮੁੱਖ ਅਧਿਆਪਕ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਆਪਣੇ 45ਵੇਂ ਜਨਮ ਦਿਨ ਦੀ ਖੁਸ਼ੀ 'ਚ ਸਕੂਲ ' 150 ਦੇ ਕਰੀਬ ਛਾਂਦਾਰ, ਫੁੱਲਦਾਰ ਅਤੇ ਫਲਦਾਰ ਪੌਦੇ ਸਮੂਹ ਸਟਾਫ ਸਮੇਤ ਲਗਾਏ ।ਇਸ ਮੌਕੇ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਬੱਚਿਆ ਅਤੇ ਹਾਜਰੀਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀ ਹਰ ਖੁਸ਼ੀ 'ਚ ਪੌਦੇ ਲਗਾਕੇ ਇਨ੍ਹਾ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀ ਪੀੜੀ ਦਾ ਭਵਿੱਖ ਸੁਰੱਖਿਅਤ ਕਰ ਸਕੀਏ ਕਿਉਂਕਿ ਦਿਨੋਂ-ਦਿਨ ਵਾਤਾਵਰਣ 'ਚ ਵੱਧ ਰਿਹਾ ਪ੍ਰਦੂਸ਼ਨ ਮਨੁੱਖਤਾ ਦੀ ਹੋਂਦ ਲਈ ਖਤਰਾ ਬਣਾ ਰਿਹਾ ਹੈ ਇਸ ਖਤਰੇ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਪੌਦੇ ਲਾਉਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਅਧਿਆਪਕ ਮੈਡਮ ਕਿਰਨ ਬਾਲਾ, ਮਾਸਟਰ ਗੁਰਦਾਸ ਸਿੰਘ, ਗੁਰਵਿੰਦਰ ਸਿੰਘ ਪੀ. ਟੀ, ਪਾਲ ਸਿੰਘ ਸਿੱਖਿਆ ਪ੍ਰੋਵਾਈਡਰ, ਅਮਰ ਸਿੰਘ ਆਰਟ ਐਂਡ ਕਰਾਫਟ ਆਦਿ ਅਧਿਆਪਕ ਤੋ ਇਲਾਵਾ ਹੋਰ ਵਿਅਕਤੀ ਹਾਜ਼ਰ ਸਨ।