ਚੰਡੀਗੜ੍ਹ : 12 ਸਾਲਾਂ ਦੀ ਬੱਚੀ ''ਤੇ ''ਪਿਟਬੁੱਲ'' ਦਾ ਕਹਿਰ, ਇਲਾਜ ਦੌਰਾਨ ਦੂਜੀ ਵਾਰ ਵੱਢਿਆ

Wednesday, Mar 11, 2020 - 03:36 PM (IST)

ਚੰਡੀਗੜ੍ਹ : 12 ਸਾਲਾਂ ਦੀ ਬੱਚੀ ''ਤੇ ''ਪਿਟਬੁੱਲ'' ਦਾ ਕਹਿਰ, ਇਲਾਜ ਦੌਰਾਨ ਦੂਜੀ ਵਾਰ ਵੱਢਿਆ

ਚੰਡੀਗੜ੍ਹ (ਕੁਲਦੀਪ) : ਕੁੱਤਿਆਂ ਦੀ ਖਤਰਨਾਕ ਮੰਨੀ ਜਾਣ ਵਾਲੀ ਨਸਲ 'ਪਿਟਬੁੱਲ' ਨੂੰ ਦੇਖ ਕੇ ਹਰ ਕੋਈ ਸਹਿਮ ਜਾਂਦਾ ਹੈ ਕਿਉਂਕਿ ਇਸ ਨਸਲ ਦੇ ਕੁੱਤਿਆਂ ਦੇ ਵੱਢਣ ਦੇ ਮਾਮਲੇ ਰੋਜ਼ਾਨਾ ਅਖਬਾਰਾਂ ਦੀਆਂ ਸੁਰਖੀਆਂ 'ਚ ਰਹਿੰਦੇ ਹਨ।ਪਿਟਬੁੱਲ ਦੇ ਹਮਲੇ ਦੀ ਇਕ ਘਟਨਾ ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਵੀ ਸਾਹਮਣੇ ਆਈ ਹੈ, ਜਿੱਥੇ ਪਿਟਬੁੱਲ ਨੇ ਇਲਾਜ ਦੌਰਾਨ ਹੀ 12 ਸਾਲਾਂ ਦੀ ਬੱਚੀ ਨੂੰ ਦੂਜੀ ਵਾਰ ਬੁਰੀ ਤਰ੍ਹਾਂ ਵੱਢ ਦਿੱਤਾ।

PunjabKesari
ਜਾਣਕਾਰੀ ਮੁਤਾਬਕ ਸੈਕਟਰ-30 ਦੇ ਮਕਾਨ ਨੰਬਰ-104 ਦੀ ਰਹਿਣ ਵਾਲੀ 12 ਸਾਲਾਂ ਦੀ ਮਾਸੂਮ ਬੱਚੀ ਅਨੁਰੀਤ ਕੌਰ ਨੂੰ ਕੁਝ ਦਿਨ ਪਹਿਲਾਂ ਹੀ ਪਿਟਬੁੱਲ ਨਸਲ ਦੇ ਇਕ ਪਾਲਤੂ ਕੁੱਤੇ ਨੇ ਬੁਰੀ ਤਰ੍ਹਾਂ ਵੱਢਿਆ ਸੀ। ਅਜੇ ਉਸ ਮਾਸੂਮ ਦਾ ਇਲਾਜ ਹੀ ਚੱਲ ਰਿਹਾ ਸੀ ਕਿ ਉਸੇ ਪਿਟਬੁੱਲ ਨੇ ਬੱਚੀ ਨੂੰ ਫਿਰ ਬੁਰੀ ਤਰ੍ਹਾਂ ਵੱਢ ਕੇ ਜ਼ਖਮੀਂ ਕਰ ਦਿੱਤਾ, ਜਿਸ ਤੋਂ ਬਾਅਦ ਬੱਚੀ ਨੂੰ ਦੁਬਾਰਾ ਹਸਪਤਾਲ ਭਰਤੀ ਕਰਾਇਆ ਗਿਆ ਹੈ।

PunjabKesari
ਰੋਕ ਦੇ ਬਾਵਜੂਦ ਵੀ ਬਾਜ਼ ਨਹੀਂ ਆਉਂਦੇ ਲੋਕ
ਸ਼ਹਿਰ 'ਚ ਰੋਜ਼ਾਨਾ ਪਿਟਬੁੱਲ ਕੁੱਤਿਆਂ ਦੇ ਵੱਢਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਫਿਰ ਵੀ ਲੋਕ ਇਨ੍ਹਾਂ ਨੂੰ ਪਾਲਣ ਤੋਂ ਬਾਜ਼ ਨਹੀਂ ਆ ਰਹੇ, ਜਦੋਂ ਕਿ ਦੇਸ਼ 'ਚ ਇਸ ਨਸਲ ਨੂੰ ਪਾਲਣ 'ਤੇ ਵੀ ਰੋਕ ਲਾਈ ਗਈ ਹੈ। ਇੱਥੇ ਪੁਲਸ ਪ੍ਰਸ਼ਾਸਨ ਦੀ ਲਾਪਰਵਾਹੀ ਸਾਫ ਤੌਰ 'ਤੇ ਦਿਖਾਈ ਦੇ ਰਹੀ ਹੈ। ਕੁਝ ਅਧਿਕਾਰੀਆਂ ਤੱਕ ਨੂੰ ਅਜਿਹੀ ਨਸਲ ਦੇ ਕੁੱਤੇ ਵੱਢ ਚੁੱਕੇ ਹਨ ਪਰ ਪ੍ਰਸ਼ਾਸਨ ਵਲੋਂ ਕੋਈ ਠੋਸ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ। ਪ੍ਰਸ਼ਾਸਨ ਨੂੰ ਘੱਟੋ-ਘੱਟ ਕੁੱਤਿਆਂ ਦੀ ਅਜਿਹੀ ਨਸਲ ਨੂੰ ਪਾਲਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦੇਣੀ ਚਾਹੀਦੀ ਹੈ।

PunjabKesari


author

Babita

Content Editor

Related News