ਪਿਸਤੌਲ ਦੀ ਨੋਕ ਤੇ ਲੁੱਟਿਆ ਸ਼ੈਲਰ, ਸਵਿਫਟ ਕਾਰ, ਟਰੈਕਟਰ ਵੀ ਲੈ ਗਏ ਲੁਟੇਰੇ

Wednesday, Sep 18, 2019 - 03:36 PM (IST)

ਪਿਸਤੌਲ ਦੀ ਨੋਕ ਤੇ ਲੁੱਟਿਆ ਸ਼ੈਲਰ, ਸਵਿਫਟ ਕਾਰ, ਟਰੈਕਟਰ ਵੀ ਲੈ ਗਏ ਲੁਟੇਰੇ

ਤਲਵੰਡੀ ਭਾਈ (ਪਾਲ) : ਅੱਜ ਨਜ਼ਦੀਕੀ ਪਿੰਡ ਚੋਟੀਆਂ ਖੁਰਦ ਦੇ ਰਸਤੇ 'ਤੇ ਸਥਿਤ ਇਕ ਸ਼ੈਲਰ 'ਚੋਂ ਦੇਰ ਰਾਤ 4 ਤੋਂ 5 ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ 2 ਚੌਂਕੀਦਾਰਾਂ ਨੂੰ ਬੰਨ੍ਹ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਜਾਣਕਾਰੀ ਅਨੁਸਾਰ ਤਲਵੰਡੀ ਭਾਈ ਪਿੰਡ ਚੋਟੀਆਂ ਖੁਰਦ ਦੇ ਰਸਤੇ 'ਤੇ ਸਥਿਤ ਸ਼ੈਲਰ ਦਸ਼ਮੇਸ਼ ਐਗਰੋ ਇੰਡਸਟਰੀਜ਼ ਦੇ ਮਾਲਕ ਸੀਰਾਜ ਗੁਲਟੀ ਅਤੇ ਅਭਿਸ਼ੇਕ ਮਿੱਤਲ ਨੇ ਦੱਸਿਆ ਕਿ ਕੱਲ ਦੇਰ ਰਾਤ ਲੁਟੇਰਿਆਂ ਵੱਲੋਂ ਜਿਨ੍ਹਾਂ ਦੀ ਗਿਣਤੀ ਪੰਜ ਦੇ ਕਰੀਬ ਸੀ ਨੇ ਪਿਸਤੌਲ ਦੀ ਨੋਕ ਤੇ ਚੌਂਕੀਦਾਰ ਕਾਲਾ ਸਿੰਘ ਅਤੇ ਚੌਂਕੀਦਾਰ ਬਲਵਿੰਦਰ ਸਿੰਘ ਨੂੰ ਬੰਨ੍ਹ ਕੇ ਉਨ੍ਹਾਂ ਤੋਂ ਸ਼ੈਲਰ ਦੀਆਂ ਚਾਬੀਆਂ ਖੋਹ ਲਈਆ ਅਤੇ ਲੁਟੇਰਿਆਂ ਨੇ ਇਕ ਸਫਿਵਟ ਕਾਰ ਨੰਬਰ ਪੀਬੀ 03 ਏਸੀ 9870, ਇਕ ਮਹਿੰਦਰ ਟਰੈਕਟਰ, ਐੱਲ. ਈ. ਡੀ., ਡੀ. ਈ. ਆਰ. ਅਤੇ ਹੋਰ ਦਫਤਰੀ ਸਮਾਨ ਲੁੱਟ ਕੇ ਲੈ ਗਏ। ਇਸ ਦੀ ਸੂਚਨਾ ਸਾਨੂੰ ਸਵੇਰੇ ਮਿਲੀ ਜਦੋਂ ਸ਼ੈਲਰ ਵਿਚ ਲੇਬਰ ਦੇ ਆਦਮੀ ਨੇ ਆ ਕੇ ਚੌਂਕੀਦਾਰਾਂ ਨੂੰ ਖੋਲ੍ਹਿਆ। 

ਇਸ ਸਬੰਧੀ ਮੌਕੇ ਤੇ ਜ਼ੀਰਾ ਦੇ ਡੀ. ਐੱਸ. ਪੀ. ਰਾਜਵਿੰਦਰ ਸਿੰਘ ਰੰਧਾਵਾ, ਐੱਸ. ਐੱਚ. ਓ. ਬਚਨ ਨੇ ਜਾਂਚ ਪੜਤਾਲ ਕੀਤੀ। ਉਨ੍ਹਾਂ ਕਿਹਾ ਕਿ ਡਾਗ ਸਕੂਆਇਡ ਮੰਗਵਾ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਸ਼ੈਲਰ ਤਲਵੰਡੀ ਦੇ ਨੇੜੇ ਹੀ ਹੈ ਅਤੇ ਇਥੇ ਹੋਈ ਲੁੱਟ ਤੋਂ ਆਸ ਪਾਸ ਦੇ ਲੋਕਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ।


author

Gurminder Singh

Content Editor

Related News