ਪਿਸਟਲ ਅਤੇ 5 ਕਾਰਤੂਸਾਂ ਸਮੇਤ ਵਿਅਕਤੀ ਕਾਬੂ
Tuesday, Feb 16, 2021 - 04:55 PM (IST)
![ਪਿਸਟਲ ਅਤੇ 5 ਕਾਰਤੂਸਾਂ ਸਮੇਤ ਵਿਅਕਤੀ ਕਾਬੂ](https://static.jagbani.com/multimedia/2020_12image_16_33_294260901arrested.jpg)
ਗੁਰਦਾਸਪੁਰ (ਹੇਮੰਤ) : ਥਾਣਾ ਸਦਰ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਪਿਸਟਲ ਅਤੇ ਜਿੰਦਾ ਕਾਰਤੂਸ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਬਬਰੀ ਬਾਈਪਾਸ ਤੇ ਪੁਲਸ ਪਾਰਟੀ ਸਮੇਤ ਨਾਕਾਬੰਦੀ ਕਰ ਰੱਖੀ ਸੀ । ਬਬਰੀ ਵਲੋਂ ਆ ਰਹੇ ਵਿਅਕਤੀ ਨੇ ਜਦੋਂ ਬਬਰੀ ਬਾਈਪਾਸ ਤੇ ਪੁਲਸ ਨਾਕਾਬੰਦੀ ਦੇਖੀ ਤਾਂ ਪਿੱਛੇ ਭੱਜਣ ਦੀ ਕੋਸ਼ਿਸ਼ ਕੀਤੀ ।
ਪੁਲਸ ਪਾਰਟੀ ਨੇ ਤੁਰੰਤ ਵਿਅਕਤੀ ਨੂੰ ਕਾਬੂ ਕਰ ਉਸਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਇਕ ਪਿਸਟਲ ਸਮੇਤ 5 ਜਿੰਦਾ ਕਾਰਤੂਸ ਬਰਾਮਦ ਹੋਏ । ਪੁਲਸ ਮੁਤਾਬਕ ਮੁਲਜ਼ਮ ਵਿਰੁੱਧ ਆਰਮਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।