63ਵੀਂ ਪੰਜਾਬ ਸਕੂਲ ਖੇਡਾਂ 'ਚ ਡੀ.ਏ.ਵੀ. ਮਾਡਲ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ

Saturday, Nov 18, 2017 - 07:37 PM (IST)

63ਵੀਂ ਪੰਜਾਬ ਸਕੂਲ ਖੇਡਾਂ 'ਚ ਡੀ.ਏ.ਵੀ. ਮਾਡਲ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ

ਬੁਢਲਾਡਾ (ਮਨਜੀਤ) : ਪਿਸਟਲ ਸ਼ੂਟਿੰਗ ਵਿਚ ਆਪਣਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੀਆਂ ਪਿੰਡ ਦੋਦੜਾ ਦੀਆਂ ਵਿਦਿਆਰਥਣਾਂ ਪ੍ਰਦੀਪ ਕੌਰ ਸਿੱਧੂ ਅਤੇ ਵੀਰਪਾਲ ਕੌਰ ਨੇ 63ਵੀਂ ਪੰਜਾਬ ਸਕੂਲ ਖੇਡਾਂ (ਸ਼ੂਟਿੰਗ) ਵਿਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਇਕ ਵਾਰ ਫਿਰ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। ਰੋਪੜ ਵਿਖੇ ਹੋਈਆ ਖੇਡਾਂ ਵਿਚ ਪ੍ਰਦੀਪ ਕੌਰ ਸਿੱਧੂ ਨੇ ਪਹਿਲਾ ਸਥਾਨ (ਟੀਮ ਵਿਚ) ਅਤੇ ਦੂਜਾ ਸਥਾਨ (ਸਿੰਗਲ ਵਿਚ) ਅਤੇ ਵੀਰਪਾਲ ਕੌਰ ਨੇ ਤੀਜਾ ਸਥਾਨ (ਸਿੰਗਲ ਵਿਚ) ਪ੍ਰਾਪਤ ਕੀਤਾ।
ਇਸ ਦੇ ਨਾਲ ਹੀ ਪ੍ਰਦੀਪ ਕੌਰ ਸਿੱਧੂ ਅਤੇ ਵੀਰਪਾਲ ਕੌਰ ਨੇ ਨੈਸ਼ਨਲ ਸਕੂਲ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ ਜੋ ਕਿ 1 ਦਸੰਬਰ 2017 ਤੋਂ 5 ਦਸੰਬਰ 2017 ਤੱਕ ਪੂਨੇ ਵਿਖੇ ਹੋਣਗੀਆਂ। ਜ਼ਿਕਰਯੋਗ ਹੈ ਕਿ ਨੈਸ਼ਨਲ ਸਕੂਲ ਖੇਡਾਂ ਵਿਚੋ ਚੁਣੇ ਹੋਏ 32 ਖਿਡਾਰੀਆ ਨੂੰ 2018 ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਲਈ ਤਿਆਰ ਕੀਤਾ ਜਾਵੇਗਾ।


Related News