ਪਿਸਤੌਲ ਦੀ ਨੋਕ ਤੇ ਸਨਿਆਰੇ ਕੋਲੋਂ ਨਕਦੀ ਤੇ ਕਾਰ ਖੋਹ ਕੇ ਲੁਟੇਰੇ ਫਰਾਰ

Tuesday, Dec 03, 2019 - 06:29 PM (IST)

ਪਿਸਤੌਲ ਦੀ ਨੋਕ ਤੇ ਸਨਿਆਰੇ ਕੋਲੋਂ ਨਕਦੀ ਤੇ ਕਾਰ ਖੋਹ ਕੇ ਲੁਟੇਰੇ ਫਰਾਰ

ਰਈਆ (ਹਰਜੀਪ੍ਰੀਤ) : ਰਈਆ ਵਿਖੇ ਸਨਿਆਰੇ ਦੀ ਦੁਕਾਨ ਕਰਦੇ ਨੌਜਵਾਨ ਕੋਲੋਂ ਚਾਰ ਹਥਿਆਰ ਬੰਦ ਲੁਟੇਰਿਆਂ ਵਲੋਂ ਕਾਰ ਤੇ 3,20000 ਰੁਪਏ ਖੋਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਹਰਪਾਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਰਈਆ ਹਾਲ ਵਾਸੀ ਅੰਮ੍ਰਿਤਸਰ“ਜੋ ਰਈਆ ਵਿਖੇ ਜੌੜਾ ਜਿਊਲਰ ਨਾਮ ਦੀ ਸੋਨੇ ਦੀ ਦੁਕਾਨ ਕਰਦਾ ਹੈ ਨੇ ਦੱਸਿਆ ਕਿ ਉਸ ਦੀ ਰਿਹਾਇਸ਼ ਅੰਮ੍ਰਿਤਸਰ ਵਿਖੇ ਹੈ ਅਤੇ ਉਹ ਸੋਮਵਾਰ ਦੀ ਰਾਤ ਨੂੰ 9 ਵਜੇ ਦੇ ਕਰੀਬ ਆਪਣੀ ਦੁਕਾਨ ਤੋਂ ਆਪਣੀ ਬਰੈਂਜਾ 'ਤੇ ਅੰਮ੍ਰਿਤਸਰ ਲਈ ਰਵਾਨਾ ਹੋਇਆ ਜਦ 9.30 ਦੇ ਕਰੀਬ ਉਹ ਨਿੱਜਰਪੁਰਾ ਟੋਲ ਬੈਰੀਅਰ ਕੋਲ ਪਹੁੰਚਿਆ ਤਾਂ ਪਿਛੇ ਤੋਂ ਸਵਿਫਟ ਕਾਰ 'ਤੇ ਆਏ ਚਾਰ ਲੁਟੇਰਿਆਂ ਨੇ ਮੇਰੀ ਕਾਰ ਅੱਗੇ ਆਪਣੀ ਕਾਰ ਲਗਾ ਕੇ ਮੈਨੂੰ ਰੋਕ ਲਿਆ। ਪਿਸਤੌਲਾਂ ਨਾਲ ਲੈਸ ਉਨ੍ਹਾਂ ਲੁਟੇਰਿਆਂ ਨੇ ਮੈਨੂੰ ਕਾਰ ਵਿਚੋਂ ਜਬਰੀ ਬਾਹਰ ਕੱਢ ਦਿੱਤਾ ਤੇ 3,20000 ਨਕਦ, ਮੋਬਾਇਲ ਤੇ ਮੇਰੀ ਕਾਰ ਲੈ ਕੇ ਫਰਾਰ ਹੋ ਗਏ।

ਉਕਤ ਨੇ ਦੱਸਿਆ ਕਿ ਲੁਟੇਰੇ ਜਾਂਦੇ ਸਮੇਂ ਥੋੜੀ ਦੂਰ ਮੇਰਾ ਮੋਬਾਇਲ ਸੜਕ 'ਤੇ ਸੁੱਟ ਗਏ। ਉਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਹ ਸ਼ਾਇਦ ਰਈਆ ਤੋਂ ਹੀ ਮੇਰਾ ਪਿੱਛਾ ਕਰਦੇ ਆ ਰਹੇ ਸਨ। ਸੂਚਨਾ ਮਿਲਣ 'ਤੇ ਪੁਲਸ ਨੇ ਆਸ-ਪਾਸ ਦੇ ਥਾਣਿਆਂ ਨੂੰ ਸੂਚਿਤ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤਾ ਹੈ।


author

Gurminder Singh

Content Editor

Related News